NeverForget84.com Gallery | Khalistan Liberation Force | Dr. Pritam Singh Sekhon

Dr. Pritam Singh Sekhon




Rating 4.2 (17 votes)

12 Comments

<Anonymous>: on Sun 01 Nov 2009 07:45:39 PM MST

WAHEGURU JI KA KHALSA WAHEGURU JI KE FATEH. Dr Pritam Singh Sekhon was born and brought up in village Dulma Khurd near Malerkotla punjab and never lived in Kilahans. Shahids like Dr. Sekhon do not belong to one village or area, rather they belong to Panth. Please do not use name of Shahids to beg for development of your village.

jagroop singh: on Sun 19 Sep 2010 01:36:28 PM MDT

is there anu website which can provide the full information about the Dr. Pritam Singh Sekhon........

<Anonymous>: on Mon 20 Sep 2010 01:39:40 PM MDT

i want to know about Dr. Pritam Singh Sekhon , his whole life...........

<Anonymous>: on Thu 23 Sep 2010 05:43:42 PM MDT

not yet, we are in the process of putting it on face book

<Anonymous>: on Fri 24 Sep 2010 03:29:44 PM MDT

is there anyone , who knows that, ....
1.how Dr.Pritam Singh Sekhon join the K.L.Force.
2. is there any other action performed by Dr.Pritam Singh Sekhon, besides kiddnaping of Radu.
3. When the Radu was kidnapped........they demanded for the release of bhai sikha and bhai jinda........then why govt. not released them............on the other hand the Radu was released..............i know it very well that Dr.Pritam Singh Sekhon might be right.......he was true.......really a very brave person.....but please tell me about it......why they released Radu when their demand was not completed..........???

sunny: on Fri 20 May 2011 01:15:05 PM MDT

pritam singh sekhon alias bhai alias dr alias raju alias ram lal is alive and well living in the usa since 1994/95 with his wife and children, from malerkotla area of dist sangrur former student of pau ludhiana worked as a animal vet in verka near amritsar before joining the militant ranks of the khalistan liberation force

<Anonymous>: on Wed 01 Jun 2011 04:52:28 PM MDT

is there any proof that he is alive?

sarbjit singh ghuman: on Sun 20 Nov 2011 09:56:05 PM MST

i am writing a full story on life of dr pritam singh sekhon in monnly magazine"KHALSA FATEHNAMA" in december 2011 issue,,get your copy please

jaspreet singh dhillon: on Fri 09 Dec 2011 10:50:20 PM MST

dr.sekhon bare tusi jaldi copy karo

jaspreet singh dhillon: on Fri 09 Dec 2011 10:51:11 PM MST

dr.sekhon bare tusi jaldi copy karo

manjinder singh: on Mon 30 Jan 2012 07:20:49 AM MST

'ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ' ਦੇ ਮੁਖੀ ਡਾ. ਪ੍ਰੀਤਮ ਸਿੰਘ ਸੇਖੋਂ
ਡਾ. ਪ੍ਰੀਤਮ ਸਿੰਘ ਸੇਖੋਂ ਖ਼ਾਲਿਸਤਾਨ ਸੰਘਰਸ਼ ਦੀ ਇਕ ਅਹਿਮ ਹਸਤੀ ਹੋਏ ਹਨ। ਅਫ਼ਸੋਸ ਤੇ ਦੁੱਖ ਵਾਲ਼ੀ ਗੱਲ ਹੈ ਕਿ ਡਾ. ਸੇਖੋਂ ਵਰਗੇ ਹਜ਼ਾਰਾਂ ਸਿੰਘ-ਸਿੰਘਣੀਆਂ ਬਾਰੇ ਅਜੇ ਤਕ ਖ਼ਾਲਸਾ ਪੰਥ ਚੰਗੀ ਤਰ੍ਹਾਂ ਨਹੀਂ ਜਾਣਦਾ। ਪੰਜਾਬ ਦੇ ਹਰ ਪਿੰਡ ਵਿਚ, ਗਲ਼ੀਆਂ, ਮੁਹੱਲਿਆਂ, ਘਰਾਂ, ਖੇਤਾਂ ਤੇ ਮੋੜਾਂ 'ਤੇ ਹਜ਼ਾਰਾਂ ਕਹਾਣੀਆਂ ੧੯੭੮ ਤੋਂ ਚੱਲੇ ਸਿੱਖ ਸੰਘਰਸ਼ ਦੀ ਗਾਥਾ ਸੁਣਨ-ਸੁਣਾਉਣ ਲਈ ਕਿਸੇ ਨੂੰ ਉਡੀਕ ਰਹੀਆਂ ਹਨ। ਕਿਤੇ ਕਿਸੇ ਸਿੰਘ ਦੀ ਮਾਂ, ਕਿਤੇ ਭੈਣ, ਕਿਤੇ ਧੀ ਤੇ ਕਿਤੇ ਸਿੰਘਣੀ ਉਡੀਕ ਰਹੀ ਹੈ ਕਿ ਕਦੋਂ ਕੋਈ ਆ ਕੇ ਕਹਿੰਦਾ ਹੈ ਕਿ ਦੱਸੋ, ਤੁਹਾਡੇ ਨਾਲ਼ ਕੀ ਬੀਤੀ? ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਉੱਤੇ ਡੁੱਲ੍ਹਿਆ ਸ਼ਹੀਦਾਂ ਦਾ ਖ਼ੂਨ ਅਜੇ ਬੇ-ਆਸ ਨਹੀਂ ਹੋਇਆ। ਅਜੇ ਵੀ ਬੱਸਾਂ-ਗੱਡੀਆਂ ਵਿਚੋਂ ਲਾਹ ਕੇ, ਖੇਤਾਂ ਵਿਚੋਂ ਚੁੱਕ ਕੇ ਤੇ ਬਜ਼ਾਰਾਂ ਵਿਚੋਂ ਅਗਵਾ ਕਰ ਕੇ ਕਤਲ ਕੀਤੇ ਹਜ਼ਾਰਾਂ ਸਿੱਖਾਂ ਦੀਆਂ ਹਕੀਕਤਾਂ ਨਸ਼ਰ ਨਹੀਂ ਹੋਈਆਂ।
ਜਿਹੜੀ ਸਿੱਖ ਜਵਾਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ,ਡਾ. ਸੇਖੋਂ ਵਰਗੇ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਹਥਿਆਰ ਚੁੱਕੇ ਸੀ, ਅੱਜ ਉਹ ਜਵਾਨੀ ਘੋਨ-ਮੋਨ ਹੋ ਕੇ, ਕੰਨਾਂ ਵਿਚ ਮੁੰਦਰਾਂ ਪਾ ਕੇ, ਅਜੋਕੇ ਅਸ਼ਲੀਲ ਤੇ ਭੱਦੇ ਗਾਣਿਆਂ 'ਤੇ ਮਸਤ ਹੋਈ ਫਿਰਦੀ ਹੈ। ਨਸ਼ੇ ਦੇ ਹੜ੍ਹ ਵਿਚ ਹੜ੍ਹੀ ਇਸ ਜਵਾਨੀ ਨੂੰ ਕਿਵੇਂ ਯਾਦ ਕਰਵਾਈਏ ਕਿ ਤੁਹਾਡੀ ਪਿਛਲੀ ਪੀੜ੍ਹੀ ਨੇ ਕਿਉਂ ਆਪਣੇ ਸੀਸ ਤਲ਼ੀ ਉੱਤੇ ਰੱਖੇ ਸੀ? ਸਿੱਖੀ ਸਿਦਕ ਦਾ ਦਰਦ ਰੱਖਣ ਵਾਲੀਆਂ ਕਲਮਾਂ, ਇਕ ਪਾਸੇ ਤਾਂ ੧੯੭੮ ਤੋਂ ਮੈਦਾਨੇ ਜੰਗ ਵਿਚ ਜੂਝੇ ਸੂਰਮਿਆਂ ਦੀ ਕਹਾਣੀ ਬਿਆਨਣ ਲਈ ਤਤਪਰ ਹਨ, ਦੂਜੇ ਪਾਸੇ ਉਹੀ ਕਲਮਾਂ ਹੈਰਾਨ-ਪ੍ਰੇਸ਼ਾਨ ਹਨ ਕਿ ਅਜੋਕੀ ਸਿੱਖ ਜਵਾਨੀ ਨੂੰ ਕਿਵੇਂ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ। ਖ਼ੈਰ!

ਕੌਣ ਸੀ ਡਾ. ਪ੍ਰੀਤਮ ਸਿੰਘ ਸੇਖੋਂ?
ਖਾੜਕੂ ਲਹਿਰ ਦੀ ਅਹਿਮ ਹਸਤੀ ਰਹੇ ਡਾ. ਪ੍ਰੀਤਮ ਸਿੰਘ ਸੇਖੋਂ 'ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ' ਦੇ ਮੁਖੀ ਸਨ। ਦੁਖਾਂਤ ਇਹ ਹੈ ਕਿ ਉਹਨਾਂ ਦੇ ਅਖ਼ੀਰਲੇ ਦਿਨ ਐਨੀ ਗੁੰਮਨਾਮੀ ਵਿਚ ਗੁਜਰੇ ਕਿ ਉਨ੍ਹਾਂ ਦਿਨਾਂ ਨੇ ਉਹਨਾਂ ਕੋਲ਼ੋਂ ਉਹ ਵਡਿਆਈ ਵੀ ਖੋਹ ਲਈ ਜੋ ੧੯੮੪ ਤੋਂ ੧੯੯੧ ਤਕ ਉਹਨਾਂ ਕਮਾਈ ਕੀਤੀ ਸੀ। ਪਰ ਜਿਨ੍ਹਾਂ ਨੇ ਡਾ. ਸੇਖੋਂ ਦੀ ਸਮੁੱਚੀ ਜ਼ਿੰਦਗੀ ਨੂੰ ਵੇਖਿਆ ਤੇ ਸਮਝਿਆ ਹੈ ਕਿ ਉਹ ਇਹੀ ਕਹਿਣਗੇ ਕਿ ਉਹ ਇਕ ਅਜਿਹੇ ਗੁਰਸਿੱਖ ਸਨ ਜਿਹਨਾਂ ਨੇ ਆਪਣਾ ਜੀਵਨ ਸਿਖੀ ਦੀ ਚੜ੍ਹਦੀ ਕਲਾ ਦੇ ਲੇਖੇ ਲਾਇਆ।
ਪਿੰਡ ਤੇ ਪਿਛੋਕੜ
ਲੁਧਿਆਣਾ-ਧੂਰੀ ਸੜਕ ਉੱਤੇ ਜਾਂਦਿਆਂ ਇਕ ਮਸ਼ਹੂਰ ਕਸਬੇ ਆਂਉਦਾ ਹੈ ਮਲੇਰਕੋਟਲਾ ਜਿਥੋਂ ਦੇ ਨਵਾਬ ਨੇ ਛੋਟੇ ਸਾਹਿਬਜਾਦਿਆਂ ਲਈ ਸੂਬਾ ਸਰਹਿੰਦ ਦੀ ਕਚਹਿਰੀ ਵਿਚ "ਹਾਅ੍ਹ ਦਾ ਨਾਅਰਾ" ਮਾਰਿਆ ਸੀ। ਹਰ ਸਿੱਖ ਇਸ ਕਸਬੇ ਦੇ ਨਾਂ ਤੋਂ ਜਰੂਰ ਵਾਕਫ਼ ਹੈ। ਮਲੇਰਕੋਟਲੇ ਦੇ ਕੋਲ਼ ਹੀ ਪਿੰਡ ਦੁਲਮਾਂ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਦਾ ਜਨਮ ੧੯੫੯ ਨੂੰ ਹੋਇਆ ਸੀ। ਚਾਰ ਧੀਆਂ ਮਗਰੋਂ ਜਨਮੇ ਇਸ ਪੁੱਤ ਦਾ,ਮਾਤਾ ਬੀਬੀ ਗੁਰਨਾਮ ਕੌਰ ਤੇ ਸਾਰੇ ਪਰਿਵਾਰ ਨੂੰ ਅੰਤਾਂ ਦਾ ਚਾਅ ਸੀ। ਉਹਨਾਂ ਦੇ ਪਿਤਾ ਸ. ਅਜਾਇਬ ਸਿੰਘ ਬੀ. ਐਂਡ ਆਰ. ਦੇ ਠੇਕੇਦਾਰ ਸਨ। ਸ. ਅਜਾਇਬ ਸਿੰਘ ਆਪਣੀਆਂ ਧੀਆਂ ਮਨਜੀਤ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ ਤੇ ਕੁਲਵੰਤ ਕੌਰ ਨੂੰ ਪੁੱਤਾਂ ਵਾਂਗ ਹੀ ਪਿਆਰ ਕਰਦੇ ਸੀ।
ਇਸੇ ਕਰਕੇ ਉਹਨਾਂ ਨੇ ਆਪਣੀਆਂ ਚਾਰੇ ਧੀਆਂ ਨੂੰ ਪੁੱਤਾਂ ਵਾਂਗ ਪੜ੍ਹਾਇਆ-ਲਿਖਾਇਆ। ਉਹਨਾਂ ਦਿਨਾਂ ਵਿਚ ਕੁੜੀਆਂ ਨੂੰ ਕੋਈ ਵਿਰਲਾ ਹੀ ਪੜ੍ਹਾਉਂਦਾ-ਲਿਖਾਉਂਦਾ ਸੀ। ਸ. ਅਜਾਇਬ ਸਿੰਘ ਇਕ ਅਗਾਂਹਵਧੂ ਵਿਅਕਤੀ ਸਨ। ਉਹ ਜ਼ਮਾਨੇ ਦੀ ਹਵਾ ਪਛਾਣਦੇ ਸਨ। ਉਹਨਾਂ ਦਾ ਜੱਦੀ ਪਿੰਡ ਰਾੜਾ ਸਾਹਿਬ ਕੋਲ਼ ਕਿਲ੍ਹਾ ਹਾਂਸ ਸੀ। ਮਲੇਰਕੋਟਲੇ ਦੇ ਵਿੱਦਿਅਕ ਅਦਾਰਿਆਂ ਕਰਕੇ ਹੀ ਉਹਨਾਂ ਨੇ ਆਪਣੇ ਸਹੁਰੇ ਪਿੰਡ ਦੁਲਮਾਂ ਵਿਚ ਰਿਹਾਇਸ਼ ਕਰ ਲਈ ਸੀ ਕਿ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਈ ਜਾਵੇ।
ਬਚਪਨ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਦਾ ਘਰ ਦਾ ਛੋਟਾ ਨਾਂ 'ਪੱਪੂ' ਸੀ। ਸਾਰੇ ਪਰਿਵਾਰ ਲਈ ਇਹ ਨਿੱਕਾ ਜਿਹਾ 'ਖਿਡੌਣਾ' ਬੜਾ ਪਿਆਰਾ ਸੀ। ਸ. ਅਜਾਇਬ ਸਿੰਘ ਤੇ ਮਾਤਾ ਗੁਰਨਾਮ ਕੌਰ ਦੀਆਂ ਚਾਰੇ ਧੀਆਂ ਦਾ ਇਹ ਲਾਡਲਾ ਵੀਰ ਹਰ ਇਕ ਤੋਂ ਮੱਲੋਮੱਲੀ ਪਿਆਰ ਲੈਂਦਾ। ਪਰ ਅਜੇ ਉਸ ਬਾਲਕ ਦੀ ਉਮਰ ਮਸਾਂ ੪ ਸਾਲ ਸੀ ਕਿ ਉਸਦੇ ਪਿਤਾ ਸ. ਅਜਾਇਬ ਸਿੰਘ ਚੜ੍ਹਾਈ ਕਰ ਗਏ। ਇਸ ਮਗਰੋਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮਾਤਾ ਗੁਰਨਾਮ ਕੌਰ ਸਿਰ ਆ ਗਈ।
ਵਿੱਦਿਆ ਪ੍ਰਾਪਤੀ
ਮਲੇਰਕੋਟਲੇ ਦੇ 'ਜੈਨ ਮਾਡਲ ਸਕੂਲ' ਤੇ 'ਜੈਨ ਹਾਈ ਸਕੂਲ' ਵਿਚੋਂ ਪੜ੍ਹਾਈ ਕਰਨ ਮਗਰੋਂ ਪ੍ਰੀਤਮ ਸਿੰਘ ਨੂੰ ਗੌਰਮਿੰਟ ਕਾਲਜ ਮਲੇਰਕੋਟਲੇ ਪੜ੍ਹਨੇ ਪਾਇਆ ਗਿਆ। ਇੱਥੋਂ ਉਹਨਾਂ ਪ੍ਰੀ-ਮੈਡੀਕਲ ਦੀ ਪੜ੍ਹਾਈ ਕੀਤੀ। ਫਿਰ ਉਹ ਲੁਧਿਆਣੇ, ਖੇਤੀਬਾੜੀ ਯੂਨੀਵਰਸਿਟੀ ਵਿਚ ਵੈਟਰਨਰੀ ਦੀ ਪੜ੍ਹਾਈ ਕਰਨ ਲੱਗ ਪਏ। ਇਹ ਉਹ ਦਿਨ ਸਨ, ਜਦੋਂ ਧਰਮ ਯੁੱਧ ਮੋਰਚੇ ਤੇ ਦਰਬਾਰ ਸਾਹਿਬ ਉੱਪਰ ਹਮਲੇ ਕਰਕੇ ਹਰ ਸਿੱਖ, ਆਪਣੇ ਕੌਮੀ ਫ਼ਰਜ਼ ਨਿਭਾਉਣ ਲਈ ਤਤਪਰ ਹੋਇਆ ਸੀ।
ਪਿਛਲਾ ਪ੍ਰਭਾਵ-ਵੱਡਾ ਘੱਲੂਘਾਰਾ
ਡਾ. ਸੇਖੋਂ ਦੇ ਪਿੰਡ ਦੁੱਲਮਾਂ ਦੇ ਨਾਲ਼ ਹੀ ਕੁੱਪ ਤੇ ਰਹੀੜਾ ਪਿੰਡ ਹਨ, ਜਿੱਥੇ ੫ ਫ਼ਰਵਰੀ ੧੭੬੨ ਨੂੰ ਵੱਡਾ ਘਲੂਘਾਰਾ ਵਾਪਰਿਆ ਸੀ। ਓਦੋਂ ਇਹਨਾਂ ਦੋਵਾਂ ਪਿੰਡਾਂ ਦੇ ਵਿਚਾਲੇ ਇਕ ਜੰਗਲ਼ ਹੁੰਦਾ ਸੀ। ਸਿੰਘਾਂ ਦਾ ਇਕ ਵੱਡਾ ਜਥਾ ਇਸ ਜੰਗਲ਼ ਵਿਚ ਠਹਿਰਿਆ ਹੋਇਆ ਸੀ। ਹੋਰ ਸਿੰਘ ਵੀ ਨਿੱਕੇ ਨਿੱਕੇ ਜਥਿਆਂ ਵਿਚ ਕਿਲ੍ਹਾ ਰਾਏਪੁਰ, ਗੁੱਜਰਵਾਲ਼ ਤੇ ਹੋਰ ਪਿੰਡਾਂ ਵਿਚ ਠਹਿਰੇ ਹੋਏ ਸਨ। ਅਚਨਚੇਤ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨੇ ਘੇਰਾ ਪਾ ਲਿਆ। ਇਹ ਸਾਰੇ ਸਿੰਘ ਇਕ ਥਾਂ ਇਕੱਠੇ ਹੋ ਗਏ ਤੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਚਾਰਾਂ ਕਰਨ ਲੱਗੇ। ਦਲ ਖ਼ਾਲਸਾ ਦੇ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ, ਸ. ਨਵਾਬ ਕਪੂਰ ਸਿੰਘ, ਸ. ਚੜ੍ਹਤ ਸਿੰਘ ਸ਼ੁਕਰਚੱਕੀਆਂ ਤੇ ਹੋਰ ਮਿਸਲਾਂ ਦੇ ਨਾਮੀ ਜਰਨੈਲ ਇਕਮੱਤ ਸਨ ਕਿ ਚਾਰੇ ਪਾਸੇ ਘੇਰੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ ਹੈ ਕਿਉਂਕਿ ਸਰਹਿੰਦ ਦਾ ਸੂਬੇਦਾਰ ਜੈਨ ਖ਼ਾਨ, ਮਲੇਰਕੋਟਲੇ ਦਾ ਨਵਾਬ ਤੇ ਰਾਏਕੋਟ ਦਾ ਦੀਵਾਨ ਲੱਛਮੀ ਸਹਾਇ ਵੀ ਅਬਦਾਲੀ ਦੀ ਹਮਾਇਤ ਵਿਚ ਆਪਣੀਆਂ ਫ਼ੌਜਾਂ ਲੈ ਕੇ ਸਿੰਘਾਂ ਖ਼ਿਲਾਫ਼ ਆ ਡਟੇ ਸਨ। ਸਿੰਘਾਂ ਲਈ ਮੁਸ਼ਕਿਲ ਸੀ ਕਿ ਇਸ ਵੇਲ਼ੇ ਉਹਨਾਂ ਨਾਲ਼ ਵੱਡੀ ਗਿਣਤੀ ਵਿਚ ਬੀਬੀਆਂ ਤੇ ਬੱਚੇ ਸਨ। ਆਮ ਖ਼ਿਆਲ ਹੈ ਕਿ ਸਿੰਘਣੀਆਂ ਤਾਂ ਜੰਗਾਂ ਵਿਚ ਮਾਈ ਭਾਗ ਕੌਰ ਵਾਂਗ ਬਰਾਬਰ ਹਿੱਸਾ ਲੈਂਦੀਆਂ ਸਨ ਪਰ ਇਸ ਘੇਰੇ ਮੌਕੇ ਜ਼ਿਆਦਾ ਬੀਬੀਆਂ ਉਹ ਸਨ, ਜੋ ਅਜੇ ਸਾਲ ਕੁ ਪਹਿਲਾਂ ੧੦ ਅਪ੍ਰੈਲ ੧੭੬੧ ਨੂੰ ਹਿੰਦੂਆਂ ਦੀ ਪੁਕਾਰ 'ਤੇ ਅਬਦਾਲੀ ਤੋਂ ਛੁਡਵਾਈਆਂ ਸਨ। ਅਹਿਮਦ ਸ਼ਾਹ ਅਬਦਾਲੀ ਕੋਲ਼ੋਂ ਛੁਡਵਾਈਆਂ ਗਈਆਂ ਬਹੁਤੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੇ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿ ਅਗਲੇ ਹਮਲੇ ਵੇਲ਼ੇ ਦੁਰਾਨੀ ਸਾਨੂੰ ਮਾਰ ਸੁੱਟਣਗੇ। ਇਹ ਹਾਲ ਰਿਹਾ ਹੈ ਰੱਖੜੀ ਬੰਨ੍ਹਾਉਣ ਵਾਲ਼ੇ ਭਾਈਆਂ ਦਾ। ਬਹੁਤ ਸਾਰੀਆਂ ਹਿੰਦੂ ਕੁੜੀਆਂ ਦੇ ਸਿੰਘਾਂ ਨਾਲ਼ ਵਿਆਹ ਕਰ ਦਿੱਤੇ ਗਏ ਸਨ। ਜਿਸ ਕਰਕੇ ਉਹ ਇਸ ਘੇਰੇ ਮੌਕੇ ਨਾਲ਼ ਸੀ। ਇਹ ਬੀਬੀਆਂ, ਸਿੰਘਣੀਆਂ ਵਾਂਗ ਸ਼ਸ਼ਤਰ-ਵਿੱਦਿਆ ਵਿੱਚ ਨਿਪੁੰਨ ਨਹੀਂ ਸਨ। ਇਸ ਕਰਕੇ ਸਿੰਘਾਂ ਲਈ ਇਹਨਾਂ ਨੂੰ ਸੰਭਾਲ਼ਣਾ ਵੀ ਇਕ ਅਹਿਮ ਕੰਮ ਸੀ। ਜਰਨੈਲਾਂ ਨੇ ਘੋੜ ਸਵਾਰਾਂ ਤੇ ਹੋਰ ਸ਼ਸਤਰਧਾਰੀ ਸਿੰਘਾਂ ਦਾ ਇਕ ਕੁੰਡਲ-ਘੇਰਾ ਸਾਰੀ ਵਹੀਰ ਦੇ ਦੁਆਲ਼ੇ ਪਾ ਲਿਆ ਤੇ ਵੈਰੀ ਨਾਲ਼ ਲੜਦੇ, ਭਿੜਦੇ, ਕੁੱਟਦੇ-ਵੱਢਦੇ ਬਰਨਾਲੇ ਵੱਲ ਨੂੰ ਤੁਰ ਪਏ। ਇਸ ਮੌਕੇ ਸਿੰਘਾਂ ਦੇ ਭਿਆਨਕ ਕਤਲੇਆਮ ਦੀ ਸੰਭਾਵਨਾ ਪ੍ਰਤੱਖ ਦਿਖ ਰਹੀ ਸੀ। ਸਿੰਘਾਂ ਨੂੰ ਆਪਣੀਆਂ ਜਾਨਾਂ ਨਾਲ਼ੋਂ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦੀ ਜ਼ਿਆਦਾ ਚਿੰਤਾ ਸੀ। ਉਹਨਾਂ ਅਰਦਾਸ ਕੀਤੀ:
ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ,
ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਨ ਮਾਨੇਗਾ?
ਕੱਟਾ-ਵੱਢੀ ਕਰਦੇ ਉਹ ਅੱਗੇ ਵਧਦੇ ਗਏ। ਕੁਤਬਾ ਤੇ ਬ੍ਰਾਹਮਣੀ ਪਿੰਡ ਕੋਲ਼ ਸਿੰਘਾਂ ਉੱਤੇ ਭਿਆਨਕ ਮਾਰੂ ਹੱਲਾ ਹੋ ਗਿਆ। ਇੱਥੇ ਗਹਿਗੱਚ ਲੜਾਈ ਹੋਈ। ਲੋਹੇ ਨਾਲ਼ ਲੋਹਾ ਖੜਕਿਆ। ਵਹੀਰ ਦੇ ਦੁਆਲੇ ਪਿਆ ਕੁੰਡਲ ਕਈ ਥਾਂਵਾਂ ਤੋਂ ਟੁੱਟ ਗਿਆ। ਵੈਰੀ ਨੇ ਧੁਰ ਅੰਦਰ ਤਕ ਮਾਰ ਕੀਤੀ। ਪਰ ਸਿੰਘ ਆਪਣੇ ਘੋੜੇ ਮੋੜਦੇ, ਅੜ੍ਹਦੇ, ਲੜਦੇ, ਭਿੜਦੇ ਰਹੇ। ਪਿਛਲੇ ਦਸ ਘੰਟਿਆਂ ਤੋਂ ਇਹ ਜੰਗ ਉਹ ਤੁਰੇ ਆਉਂਦੇ ਲੜ ਰਹੇ ਸੀ। ਅਬਦਾਲੀ ਦੀ ਇੱਛਾ ਇਕ ਵਾਰ ਪੈਰ ਗੱਡ ਕੇ ਲੜਨ ਦੀ ਸੀ ਪਰ ਸਿੰਘ ਕੋਈ ਮੌਕਾ ਨਹੀਂ ਦੇ ਰਹੇ ਸੀ। ਸ. ਜੱਸਾ ਸਿੰਘ ਆਂਹਲੂਵਾਲੀਆ ਦੇ ਸਰੀਰ ਉੱਤੇ ੨੨ ਫੱਟ ਸਨ ਤੇ ਲਹੂ ਨਾਲ਼ ਨਹਾਤੇ ਉਹ ਅਜੇ ਵੀ ਘੋੜੇ 'ਤੇਚੜ੍ਹੇ ਉਹ ਟੁੱਟ-ਟੁੱਟ ਪੈ ਰਹੇ ਸੀ। ਸ. ਚੜ੍ਹਤ ਸਿੰਘ ਦੇ ਫੱਟ ਗਿਣ ਨਹੀਂ ਹੁੰਦੇ ਸੀ। ਇਹੀ ਹਾਲ ਬਾਕੀ ਸਿੰਘਾਂ ਤੇ ਸਰਦਾਰਾਂ ਦਾ ਸੀ। ਅੱਗੇ ਹਠੂਰ ਪਿੰਡ ਆਇਆ ਤਾਂ ਪਾਣੀ ਦੀ ਢਾਬ ਵੇਖ ਕੇ ਸਿੰਘ ਉਧਰ ਨੂੰ ਹੋ ਤੁਰੇ। ਅਬਦਾਲੀ ਦੀ ਫ਼ੌਜ ਪਾਣੀ ਦੀ ਢਾਬ ਖੋਹਣ ਲਈ ਹੱਲੇ ਕਰਦੀ ਰਹੀ, ਪਰ ਤਾਜੇ ਦਮ ਹੋਏ ਸਿੰਘਾਂ ਨੇ ਪੇਸ਼ ਨਾ ਜਾਣ ਦਿੱਤੀ। ਅੱਗੇ ਬਰਨਾਲੇ ਦਾ ਇਲਾਕੇ ਸੀ, ਜਿਥੇ ਬਾਬਾ ਆਲਾ ਸਿੰਘ ਪਟਿਆਲੇ ਵਾਲ਼ੇ ਦੀ ਹਾਕਮੀ ਸੀ। ਇੱਥੋਂ ਅਬਦਾਲੀ ਪਿੱਛੇ ਮੁੜ ਗਿਆ। ਸਿੰਘ ਭਦੌੜ, ਢਿਪਾਲੀ, ਥਰਾਜ, ਦਰਾਜ, ਤਪਾ, ਫੂਲ, ਮਰਾਝ ਆਦਿਕ ਇਲਾਕਿਆਂ ਵਿਚ ਫ਼ੈਲ ਗਏ, ਜਿੱਥੇ ਮਲਵਈ ਸਿੱਖਾਂ ਨੇ ਟਹਿਲ ਸੇਵਾ ਕੀਤੀ। ਕੁੱਪ ਰਹੀੜੇ ਤੋਂ ਹਠੂਰ ਤਕ ਖ਼ਾਸ ਕਰਕੇ ਕੁਤਬੇ-ਬ੍ਰਾਹਮਣੀ ਦੇ ਇਲਾਕੇ ਵਿਚ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਪਏ ਸਨ। ਇਹਨਾਂ ਲੋਥਾਂ ਦੇ ਸਿਰ ਕਟਵਾ ਕੇ ਅਬਦਾਲੀ ਲਾਹੌਰ ਲੈ ਗਿਆ। ਲਾਹੌਰ ਨੂੰ ਜਾਂਦਾ ਹੋਇਆ ਉਹ ਅੰਮ੍ਰਿਤਸਰ ਗਿਆ ਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀਆਂ ਇਮਾਰਤਾਂ ਨੂੰ ਬਰੂਦ ਨਾਲ਼ ਉਡਾ ਦਿੱਤਾ। ਸਰੋਵਰ ਨੂੰ ਮਲਬੇ ਤੇ ਹੱਡੀਆਂ ਨਾਲ਼ ਭਰ ਦਿੱਤਾ। ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿਚ 'ਵੱਡਾ ਘਲੂਘਾਰਾ' ਕਿਹਾ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਤਲੇਆਮ ਮਗਰੋਂ ਅਬਦਾਲੀ ਨੇ ਸਿੱਖਾਂ ਨਾਲ਼ ਸੁਲਾਹ ਕਰਨੀ ਚਾਹੀ ਸੀ ਪਰ ਸਿੱਖਾਂ ਨੇ ਕਰਾਰਾ ਜਵਾਬ ਦਿੱਤਾ ਕਿ ਤੈਨੂੰ ਮਿਲਾਂਗੇ ਜ਼ਰੂਰ ਤੇ ਸਿੰਘਾਂ ਨੇ ਆਪਣਾ ਇਕਰਾਰ ਨਿਭਾ ਦਿੱਤਾ। ਅਬਦਾਲੀ ਅਜੇ ਲਾਹੌਰ ਹੀ ਸੀ ਕਿ ਸਿੰਘਾਂ ਨੇ ਉਸ ਦੇ ਖ਼ਾਸਮ ਖ਼ਾਸ ਸਰਹੰਦ ਦੇ ਸੂਬੇਦਾਰ ਜੈਨ ਖ਼ਾਨ ਨੂੰ ਹਰਾ ਦਿੱਤਾ, ਜਿਸ ਨੇ ਘਲੂਘਾਰੇ ਮੌਕੇ ਉਸ ਦਾ ਡਟ ਕੇ ਸਾਥ ਦਿੱਤਾ ਸੀ।
ਸਿੰਘ ਨਾ ਤਾਂ ਖ਼ਾਲਸਾਈ ਦੇ ਵਪਰਾਏ ਕਹਿਰ ਨੂੰ ਭੁੱਲੇ ਸਨ ਤੇ ਨਾ ਹੀ ਉਸ ਵੱਲੋਂ ਕਤਲ ਕੀਤੇ ਗਏ ੨੫-੩੦ ਹਜ਼ਾਰ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਭੁੱਲੇ ਸਨ। ਖ਼ਾਸ ਕਰਕੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਨੇ ਹਰ ਸਿੱਖ ਨੂੰ ਰੋਹ ਚਾੜ੍ਹ ਦਿੱਤਾ। ਘਲੂਘਾਰੇ ਤੋਂ ਸਿਰਫ਼ ੯ ਮਹੀਨੇ ਮਗਰੋਂ ਉਹਨਾਂ ਅੰਮ੍ਰਿਤਸਰ ਦੇ ਬਾਹਰਵਾਰ ਅਹਿਮਦ ਸ਼ਾਹ ਨਾਲ਼ ਫ਼ੈਸਲਾਕੁੰਨ ਜੰਗ ਲੜੀ। ਇਸ ਜੰਗ ਵਿਚ ਸਿੰਘਾਂ ਨੇ ਅਬਦਾਲੀ ਦੇ ਉਹ ਆਹੂ ਲਾਹੇ ਕਿ ਅਬਦਾਲੀ ਦੀ ਆਤਮਾ ਪਨਾਹ ਮੰਗ ਗਈ। ਬੁਰੀ ਤਰ੍ਹਾਂ ਹਾਰਿਆ ਹੋਇਆ ਤੇ ਜ਼ਲੀਲ ਹੋਇਆ ਤਖ਼ਤਾਂ-ਤਾਜ਼ਾਂ ਦਾ ਮਾਲਕ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਜਿਸ ਨੇ ਅਜੇ ਪੌਣੇ ਦੋ ਸਾਲ ਪਹਿਲਾਂ ਮਰਹੱਟਿਆਂ ਦੀ ਭਿਆਂ ਕਰਾਈ ਸੀ, ਉਹਨਾਂ ਸਿੱਖਾਂ ਹੱਥੋਂ ਬੁਰੀ ਤਰ੍ਹਾਂ ਹਾਰਿਆ, ਜਿਨ੍ਹਾਂ ਕੋਲ਼ ਨਾ ਕੋਈ ਘਰ, ਨਾ ਘਾਟ, ਨਾ ਕਿਲ੍ਹਾ, ਨਾ ਤੋਪਾਂ, ਨਾ ਪੂਰੇ ਸ਼ਸ਼ਤਰ ਤੇ ਨਾ ਪੂਰੇ ਘੋੜੇ। ਅਬਦਾਲੀ ਤੇ ਸਿੰਘਾਂ ਦੀ ਫ਼ੌਜੀ ਹਿਸਾਬ ਤੋਂ ਬੇਮੇਚੀ ਟੱਕਰ ਵਿਚ ਸਿੰਘਾਂ ਦੀ ਜਿੱਤ ਸਿਰਫ਼ ਤੇ ਸਿਰਫ਼ ਸਿੱਖੀ ਸਿਦਕ ਤੇ ਗੁਰੂ ਦੀ ਮਿਹਰ ਕਰਕੇ ਹੋਈ। ਅਬਦਾਲੀ ਰਾਤ ਨੂੰ ਹੀ ਹਨੇਰੇ-ਹਨੇਰੇ ਭੱਜ ਨਿਕਲਿਆ। ਸਿੰਘਾਂ ਨੇ ਝਨਾਂ ਦਰਿਆ ਤਕ ਉਸ ਦਾ ਪਿੱਛਾ ਕੀਤਾ।
੧੯੮੪ ਦਾ ਘਲੂਘਾਰਾ
ਡਾ. ਪ੍ਰੀਤਮ ਸਿੰਘ ਸੇਖੋਂ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਦੇ ਕਮਰੇ ਵਿਚ ੧੯੮੪ ਦੇ ਘਲੂਘਾਰੇ ਬਾਰੇ ਸੋਚਦਾ ਰਹਿੰਦਾ। ਉਸ ਨੂੰ ਇਹ ਸਭ ਕੁਝ ਅਬਦਾਲੀ ਤੇ ਸਿੰਘਾਂ ਦੀ ਟੱਕਰ ਵਾਂਗ ਜਾਪਦਾ। ਉਸ ਦੇ ਅੰਦਰੋਂ ਅਵਾਜ਼ aੁੱਠੀ ਕਿ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਕਰਨ ਵਾਲ਼ੇ ਅਬਦਾਲੀ ਨੂੰ ਜੇ ਸਿੱਖ ਬਜ਼ੁਰਗਾਂ ਨੇ ਸਜ਼ਾ ਦਿੱਤੀ ਸੀ ਤਾਂ ਅੱਜ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਗੁਰਧਾਮਾਂ ਉੱਤੇ ਫ਼ੌਜਾਂ ਚਾੜ੍ਹ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਲ਼ੀ ਹਕੂਮਤ ਨੂੰ ਸਜ਼ਾ ਦਿੱਤੀ ਜਾਵੇ। ਅੰਦਰ-ਅੰਦਰ ਸੁਲਘਦੀ ਇਹ ਅੱਗ ਦਿਨੋਂ-ਦਿਨ ਭਾਂਬੜ ਬਣਦੀ ਰਹੀ। ਬਚਪਨ ਤੋਂ ਹੀ ਨਿੱਤਨੇਮੀ ਤੇ ਭਜਨ-ਬੰਦਗੀ ਵਾਲ਼ੇ ਡਾ. ਸੇਖੋਂ ਦੀ ਜ਼ਿੰਦਗੀ ਇਸ ਮਗਰੋਂ ਪਹਿਲਾਂ ਵਾਲ਼ੀ ਨਾ ਰਹੀ। ਉਸ ਦੇ ਹੋਸਟਲ ਦੇ ਕਮਰੇ ਵਿਚ ਹੁਣ ਡੂੰਘੀਆਂ ਤੇ ਗੰਭੀਰ ਵਿਚਾਰਾਂ ਹੋਣ ਲੱਗੀਆਂ।
ਗੁਪਤ ਸੇਵਾ
ਸਿੱਖ ਸੰਘਰਸ਼ ਦੇ ਨਾਮਵਰ ਜੁਝਾਰੂਆਂ ਨਾਲ਼ ਮੇਲ ਹੋਣ ਮਗਰੋਂ ਡਾ. ਸੇਖੋਂ ਪੂਰੀ ਤਰ੍ਹਾਂ ਖ਼ਾਲਿਸਤਾਨ ਸੰਘਰਸ਼ ਨੂੰ ਸਮਰਪਿਤ ਹੋ ਗਏ। ਹੋਸਟਲ ਦੇ ਕਮਰੇ ਵਿਚ ਕਦੇ ਕੋਈ ਜੁਝਾਰੂ ਆ ਜਾਂਦਾ, ਕਦੇ ਕੋਈ। ਇਸੇ ਸਮੇਂ ਦੌਰਾਨ ਉਹਨਾਂ ਦਾ ਮੇਲ ਭਾਈ ਦਲਜੀਤ ਸਿੰਘ ਬਿੱਟੂ, ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਜੁਝਾਰੂਆਂ ਨਾਲ਼ ਹੋਇਆ। ਪੜ੍ਹਾਈ ਪੂਰੀ ਹੋਣ ਮਗਰੋਂ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੇਰਕਾ ਵਿਖੇ ਵੈਟਰਨਰੀ ਡਾਕਟਰ ਦੀ ਨੌਕਰੀ ਮਿਲ਼ ਗਈ। ਇੰਝ ਮਲੇਰਕੋਟਲੇ ਤੋਂ ਲੁਧਿਆਣੇ ਰਾਹੀਂ ਅੰਮ੍ਰਿਤਸਰ ਤਕ ਉਹਨਾਂ ਦਾ ਕਾਰਜ ਖ਼ੇਤਰ ਫ਼ੈਲ ਗਿਆ।
ਮੈਦਾਨੇ ਜੰਗ ਵਿਚ
੧੯੮੭-੮੮ ਵਿਚ ਕਿਸੇ ਤਰ੍ਹਾਂ ਪੁਲੀਸ ਨੂੰ ਡਾ. ਸੇਖੋਂ ਦੀਆਂ ਗੁਪਤ ਸਰਗਰਮੀਆਂ ਦੀ ਸੂਹ ਮਿਲ਼ੀ। ਡਾ. ਸੇਖੋਂ ਨੇ ਸਮਾਂ ਰਹਿੰਦਿਆਂ ਹੀ ਮੌਕਾ ਸੰਭਾਲ਼ ਲਿਆ ਤੇ ਹਥਿਆਰਬੰਦ ਸੰਘਰਸ਼ ਵਿਚ ਕੁੱਦ ਪਏ। ਛੇਤੀ ਹੀ ਮੈਂਬਰ ਪਾਰਲੀਮੈਂਟ ਸਤਪਾਲ ਪਰਾਸ਼ਰ ਵਾਲ਼ੇ ਕਾਂਡ ਕਰਕੇ ਹਕੂਮਤੀ ਧਿਰਾਂ ਜਾਣ ਗਈਆਂ ਕਿ ਡਾ. ਪ੍ਰੀਤਮ ਸਿੰਘ ਸੇਖੋਂ ਦੁਲਮਾਂ ਹੁਣ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਰਾਹੀਂ ਸਿੱਖ ਹੱਕਾਂ ਲਈ ਹਥਿਆਰਬੰਦ ਤੌਰ 'ਤੇ ਸਰਗਰਮ ਹਨ। ਡਾ. ਸੇਖੋਂ ਨੇ ਇਹ ਕਾਰਨਾਮਾ ਬਿਸਤਰੇ ਵਿਚ ਬੰਦੂਕ ਬੰਨ੍ਹ ਕੇ ਕੀਤਾ ਸੀ। ਮਗਰੋਂ ਸਾਥੀ ਸਿੰਘਾਂ ਨੇ ਛੇੜਨਾ,"ਬਿਸਤਰੇ ਦੇ ਵਿਚ ਸੀ ਬੰਦੂਕ ਬੰਨ੍ਹ ਲਈ…."। ਡਾ. ਸਾਹਿਬ ਤਾ ਸੰਘਰਸ਼ ਵਿਚ ਸੇਵਾ ਕਰ ਰਹੇ ਸਨ ਪਰ ਪਿਛੇ ਪਰਿਵਾਰ ਨੂੰ ਪੁਲਿਸ ਨੇ ਨਿਸ਼ਾਨਾ ਬਣਾ ਲਿਆ।ਜਿਉਂ ਜਿਉਂ ਡਾ.ਸੇਖੌਂ ਦਾ ਕੱਦ ਖਾੜਕੂ ਲਹਿਰ ਵਿਚ ਉਚਾ ਹੁੰਦਾ ਗਿਆਂ ਪੁਲਿਸ ਦਾ ਜ਼ਬਰ ਵੀ ਵਧਦਾ ਗਿਆ।
ਬਲਵੰਤ ਸਿੰਘ ਲੱਡੂ ਕਾਂਡ
੧੦ ਜੁਲਾਈ ੧੯੯੦ ਨੂੰ ਚੰਡੀਗੜ੍ਹ ਦੇ ਸੈਕਟਰ ੨੦ ਤੇ ੩੦ ਦੇ ਵਿਚਕਾਰਲੀ ਸੜਕ ਉੱਤੇ ਸਿਖਰ ਦੁਪਹਿਰੇ ੨ ਵਜੇ ਚਿੱਟੇ ਰੰਗ ਦੀ ਮਰੂਤੀ ਕਾਰ ਵਿੱਚੋਂ ਏ.ਕੇ. ਸੰਤਾਲ਼ੀ ਦੀ ਫ਼ਾਇਰਿੰਗ ਹੋਈ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਜਿਸ ਨੂੰ ਲੋਕ 'ਲੱਡੂ' ਵੀ ਕਹਿੰਦੇ ਸਨ। ਆਪਣੀ ਕੀਤੀ ਦਾ ਫਲ਼ ਪਾ ਗਿਆ। ਨਾਲ਼ ਹੀ ਦੋ ਗੰਨਮੈਨ ਤੇ ਡਰਾਈਵਰ ਵੀ ਮਾਰੇ ਗਏ। ਚਿੱਟੇ ਰੰਗ ਦੀ ਮਰੂਤੀ ਕਾਰ ਵਿਚਲੇ ਸਿੰਘਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਓਥੋਂ ਫ਼ਰਾਰ ਹੋ ਗਏ। ਇਸ ਕਾਂਡ ਵਿਚ ਹੋਰਨਾਂ ਸਿੰਘਾਂ ਨੇ ਨਾਲ਼ ਡਾ. ਪ੍ਰੀਤਮ ਸਿੰਘ ਸੇਖੋਂ ਵੀ ਸਨ।
ਬਲਵੰਤ ਸਿੰਘ ਬੜਾ ਸ਼ਾਤਰ ਸਿਆਸਤਦਾਨ ਸੀ, ਜਿਸ ਨੂੰ ਧਰਮ, ਕੌਮ ਜਾਂ ਪੰਥ ਦਾ ਕੋਈ ਵਾਸਤਾ ਨਹੀਂ ਸੀ। ਹੋਰਨਾਂ ਅਕਾਲੀਆਂ ਵਾਂਗ ਉਹ ਵੀ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਮੰਤਵਾਂ ਦੀ ਪੂਰਤੀ ਕਰਨ ਵਾਲ਼ਾ ਸ਼ੈਤਾਨ ਹੀ ਸੀ। ਉਹ ਰਾਜੀਵ-ਲੌਂਗੋਵਾਲ਼ ਸਮਝੌਤੇ ਵੇਲ਼ੇ ਤੋਂ ਹੀ ਜੁਝਾਰੂਆਂ ਨੂੰ ਰੜਕਦਾ ਸੀ।
੧੯੮੨ ਤੋਂ ਪੰਥ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ 'ਧਰਮ ਯੁੱਧ ਮੋਰਚਾ' ਸ਼ੁਰੂ ਹੋਇਆ ਸੀ ਜਿਸ ਵਿਚ ਸਿੱਖ ਕੌਮ ਦਾ ਬੱਚਾ-ਬੱਚਾ ਡਟਿਆ ਰਿਹਾ ਸੀ। ਖ਼ਾਲਸਾ ਪੰਥ ਆਈ ਉੱਤੇ ਆਇਆ ਹੋਇਆ ਸੀ ਕਿ ੧੯੪੭ ਤੋਂ ਹੋ ਰਹੀ ਧੱਕੇਸ਼ਾਹੀ ਬੰਦ ਕਰਵਾ ਕੇ ਰਹਿਣਾ ਹੈ। ਕੇਂਦਰੀ ਸਰਕਾਰਾਂ ਨੇ ਹਮੇਸ਼ਾਂ ਹੀ ਪੰਥ ਤੇ ਪੰਜਾਬ ਨੂੰ ਥੱਲੇ ਲਾਹੁਣ ਵਾਲ਼ੀ ਨੀਤੀ ਰੱਖੀ ਸੀ, ਜਿਸ ਕਰਕੇ ਸਿੱਖ ਜਗਤ ਨਿੱਤ ਹੁੰਦੀ ਖੱਜਲ-ਖ਼ੁਆਰੀ ਤੋਂ ਸਤਿਆ ਪਿਆ ਸੀ। ਅਕਾਲੀਆਂ ਲਈ ਤਾਂ ਇਸ ਧਰਮ-ਯੁੱਧ ਮੋਰਚੇ ਦਾ ਅਰਥ ਐਨਾ ਕੁ ਸੀ ਕਿ ਲੋਕ ਭਾਵਨਾਵਾਂ ਨੂੰ ਕਾਂਗਰਸ ਤੇ ਕੇਂਦਰ ਖ਼ਿਲਾਫ਼ ਭੜਕਾ ਕੇ ਵੋਟਾਂ ਬਟੋਰੀਆਂ ਜਾਣ ਤੇ ਅਗਲੀ ਸਰਕਾਰ ਬਣਾਈ ਜਾਵੇ। ਓਧਰ ਇੰਦਰਾ ਗਾਂਧੀ ਲਈ ਆਪਣੀ ਸਿਆਸੀ ਗਿਣਤੀ-ਮਿਣਤੀ ਸੀ। ਉਹ ਸਾਰੇ ਭਾਰਤ ਦੇ ਹਿੰਦੂ ਵੋਟ ਜੇਬ ਵਿਚ ਪਾਉਣ ਲਈ ਸਿੱਖਾਂ ਨੂੰ ਜ਼ਲੀਲ ਕਰਨ ਦੇ ਚੱਕਰ ਵਿਚ ਸੀ। ਅਕਾਲੀ ਦਲ ਤੇ ਕਾਂਗਰਸ ਦੀਆਂ ਇਹਨਾਂ ਸਿਆਸੀ ਚਾਲਾਂ ਵਿਚਾਲੇ ਇਕ ਫ਼ਾਨਾ ਜੁਝਾਰੂ ਧਿਰ ਦਾ ਠੁੱਕ ਗਿਆ, ਜਿਸ ਕਰਕੇ ਦੋਵਾਂ ਧਿਰਾਂ ਲਈ ਸਥਿਤੀ ਕਸੂਤੀ ਬਣ ਗਈ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲ਼ੇ, ਬੱਬਰ ਖ਼ਾਲਸਾ, ਦਲ ਖ਼ਾਲਸਾ, ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਦਸਮੇਸ਼ ਰੈਜੀਮੈਂਟ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਅਕਾਲ ਫ਼ੈਡਰੇਸ਼ਨ, ਨੈਸ਼ਨਲ ਕੌਂਸਿਲ ਆਫ਼ ਖ਼ਾਲਿਸਤਾਨ ਆਦਿਕ ਧਿਰਾਂ ਦੀ ਸਾਂਝੀ ਸ਼ਕਤੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਸ ਵਾਰ ਗੱਲ ਕਿਸੇ ਕੰਢੇ ਲੱਗ ਕੇ ਰਹੂ। ਸੰਤ ਭਿੰਡਰਾਂਵਾਲ਼ੇ ਠੋਕ ਕੇ ਕਹਿੰਦੇ ਸੀ, "ਹੁਣ ਜਾਂ ਟਾਂਡਿਆਂ ਵਾਲ਼ੀ ਰਹੂ ਜਾਂ ਭਾਂਡਿਆਂ ਵਾਲ਼ੀ, ਐਂਤਕੀ ਮੂੰਹ ਨੂੰ ਜੂਸ ਲਾ ਕੇ ਮੋਰਚਾ ਨਹੀਂ ਛੱਡਣ ਦਿੱਤਾ ਜਾਵੇਗਾ। ਜੇਕਰ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਹੋਇਆ ਤਾਂ ਮੈਂ ਸੰਗਤ ਨੂੰ ਦੱਸਾਗਾਂ।"
ਅਕਾਲੀਆਂ ਦੀ ਸੋਚ ਤਾਂ ਇਹੀ ਰਹੀ ਹੈ ਕਿ ਪਹਿਲਾਂ ਵੱਡੀ ਸਾਰੀ ਗੱਲ ਕਰ ਕੇ ਕੌਮੀ ਜਜ਼ਬਾਤ ਭੜਕਾਓ, ਫਿਰ ਕੇਂਦਰ ਨਾਲ਼ ਲੈ-ਦੇ ਕਰ ਕੇ ਸਮਝੌਤਾ ਕਰ ਲਓ ਤੇ ਪੰਜਾਬ ਵਿਚ ਸੱਤਾ ਮਾਣੋ, ਪਰ ਐਤਕੀਂ ਇਹ ਕੰਮ ਹੋਣਾ ਔਖਾ ਸੀ। ਇਸ ਮਾਹੌਲ ਵਿਚ ਫਸੇ ਹੋਏ ਅਕਾਲੀਆਂ ਤੇ ਕਾਂਗਰਸ ਨੇ ਸੰਤ ਭਿੰਡਰਾਂਵਾਲ਼ੇ ਤੇ ਹੋਰ ਜੁਝਾਰੂ ਧਿਰਾਂ ਨੂੰ ਖ਼ਤਮ ਕਰਨ ਲਈ ਗੋਂਦ ਗੁੰਦੀ। ਇੰਝ ਜੂਨ ੧੯੮੪ ਦੇ ਘਲੂਘਾਰੇ ਦੀ ਬੁਨਿਆਦ ਰੱਖੀ ਗਈ। ਇਸ ਘਲੂਘਾਰੇ ਮਗਰੋਂ ਹਰ ਸਿੱਖ ਨੇ ਇਕੋ ਗੱਲ ਪੱਲੇ ਬੰਨ੍ਹ ਲਈ ਕਿ ਸੰਤ ਕਹਿੰਦੇ ਹੁੰਦੇ ਸੀ ਬਈ ਜਿੱਦਣ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ, ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਪੰਥ ਦਾ ਨਿਸ਼ਾਨਾ ਖ਼ਾਲਿਸਤਾਨ ਦੀ ਸਿਰਜਣਾ ਹੈ। ਨਵੰਬਰ ੧੯੮੪ ਦੇ ਕਤਲੇਆਮ ਮਗਰੋਂ ਤਾਂ ਦੇਸ਼ ਵਿਦੇਸ਼ ਦਾ ਹਰ ਸਿੱਖ ਖ਼ਾਲਿਸਤਾਨ ਦਾ ਹਮਾਇਤੀ ਹੋ ਗਿਆ। ਹਾਲਤ ਇਹ ਸੀ ਕਿ ਖ਼ਾਲਿਸਤਾਨ ਲਈ ਨਿਤਰੇ ਸੂਰਮੇ ਸਿੰਘਾਂ ਲਈ ਹਰ ਘਰ ਦੇ ਦਰ ਖੁੱਲ੍ਹੇ ਸਨ। ਹੁਣ ਪੰਥ ਨੂੰ ਅਨੰਦਪੁਰ ਦਾ ਮਤਾ ਜਾਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦੀ ਕੋਈ ਲੋੜ ਨਹੀਂ ਸੀ ਰਹੀ। ਗੱਲ ਅੱਗੇ ਚੱਲੀ ਗਈ ਸੀ। ਖ਼ਾਲਿਸਤਾਨ ਹੀ ਕੌਮੀ ਨਾਅਰਾ ਸੀ। ਇਹੋ ਜਿਹੇ ਮਾਹੌਲ ਵਿਚ ਕੇਂਦਰੀ ਹਕੂਮਤ ਨੇ ਅਕਾਲੀਆਂ ਨਾਲ਼ ਸੌਦਾ ਕਰ ਲਿਆ ਕਿ ਤੁਸੀਂ ਪੰਜਾਬ ਵਿਚ ਸਰਕਾਰ ਬਣਾ ਲਵੋ ਪਰ ਆਹ ਖ਼ਾਲਿਸਤਾਨ ਲਈ ਉੱਠੇ ਜਜ਼ਬਾਤਾਂ ਨੂੰ ਠੰਢੇ ਕਰੋ। ਚਾਹੀਦਾ ਤਾਂ ਇਹ ਸੀ ਕਿ ਲੌਂਗੋਵਾਲ਼ ਤੇ ਹੋਰ ਅਕਾਲੀ ਕੇਂਦਰੀ ਹਕੂਮਤ ਨੂੰ ਸਪਸ਼ਟ ਕਹਿ ਦਿੰਦੇ ਕਿ ਜਿਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਧਰਮ-ਯੁੱਧ ਮੋਰਚਾ ਲਾਇਆ ਸੀ, ਹੁਣ ਉਹਨਾਂ ਦੀ ਗੱਲ ਪਿੱਛੇ ਰਹਿ ਗਈ ਹੈ, ਹੁਣ ਤਾਂ ਮਸਲਾ ਖ਼ਾਲਿਸਤਾਨ ਦਾ ਹੈ ਤੇ ਉਸ ਲਈ ਵੀ ਗੱਲ ਸਾਡੇ ਨਾਲ਼ ਨਹੀਂ, ਉਹਨਾਂ ਯੋਧਿਆਂ ਨਾਲ਼ ਕਰੋ ਜਿਹੜੇ ਸਿਰਾਂ ਉੱਤੇ ਖੱਫਣ ਬੰਨ੍ਹੀ ਫਿਰਦੇ ਹਨ। ਬਿਨਾਂ ਸ਼ੱਕ ਜੇ ਅਕਾਲੀ ਇਹ ਪੈਂਤੜਾ ਲੈਂਦੇ ਸਥਿਤੀ ਹੋਰ ਹੀ ਹੋ ਜਾਣੀ ਸੀ। ਇਸ ਨਾਲ਼ ਖ਼ਾਲਿਸਤਾਨੀ ਸੰਘਰਸ਼ ਨੂੰ ਪੂਰਾ ਬਲ ਮਿਲਣਾ ਸੀ। ਦੁਨੀਆ ਵਿਚ ਇਹੀ ਸੁਨੇਹਾ ਜਾਣਾ ਸੀ ਕਿ ਸਿੱਖਾਂ ਦੀ ਸਿਆਸੀ ਜਮਾਤ ਵੀ ਖ਼ਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦੀ।
ਪਰ ਅਕਾਲੀਆਂ ਨੇ ਭਾਰਤ ਦਾ ਪੱਖ ਪੂਰਿਆ। ਖ਼ਾਲਿਸਤਾਨੀ ਲਹਿਰ ਦਾ ਲੱਕ ਤੋੜਨ ਲਈ ਉਹਨਾਂ ਹਾਮੀ ਭਰੀ ਤੇ ਇੰਝ ਰਾਜੀਵ-ਲੌਂਗੋਵਾਲ਼ ਸੌਦਾ ਹੋਇਆ ਜਿਸ ਵਿਚ ਬਾਕੀ ਤਾਂ ਜਾਬਾਂ ਦਾ ਭੇੜ ਸੀ, ਮੁੱਖ ਗੁਪਤ ਮੱਦ ਐਨੀ ਕੁ ਸੀ ਕਿ ਲੌਂਗੋਵਾਲ਼ ਦੇ ਚੇਲੇ ਬਰਨਾਲੇ ਲਈ ਮੁੱਖ ਮੰਤਰੀ ਦੀ ਕੁਰਸੀ ਸਜ਼ਾ ਦਿੱਤੀ ਗਈ। ਇਸ ਸੌਦੇਬਾਜ਼ੀ ਨੂੰ ਨੇਪਰੇ ਚਾੜ੍ਹਨ ਵਾਲ਼ਿਆਂ ਵਿਚ ਬਲਵੰਤ ਸਿੰਘ ਲੱਡੂ ਸਭ ਤੋਂ ਮੋਹਰੀ ਸੀ। ਹੁਣ ਤਕ ਅਕਾਲੀ ਦੁਹਾਈ ਦੇ ਰਹੇ ਸਨ ਕਿ ਰਾਜੀਵ-ਲੌਂਗੋਵਾਲ਼ ਬੜਾ ਵਧੀਆ ਸਮਝੌਤਾ ਸੀ, ਜਦ ਕਿ ਅੱਜ ਤਕ ਇਸ ਸਮਝੌਤੇ ਦੀਆਂ ਸਿਰਫ਼ ਦੋ ਮੱਦਾਂ ਲਾਗੂ ਹੋਈਆਂ ਹਨ। ਪਹਿਲੀ ਪੰਜਾਬ ਦਾ ਪਾਣੀ ਲੁੱਟੇ ਜਾਣ ਤੇ ਮੋਹਰ ਲੱਗੀ ਤੇ ਦੂਜੀ ਬਰਨਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ਼ੀ। ਇਸ ਸਮਝੌਤੇ ਦਾ ਪੰਥ ਤੇ ਪੰਜਾਬ ਨੂੰ ਨਾ ਕੋਈ ਲਾਭ ਹੋਣਾ ਸੀ, ਨਾ ਹੋਇਆ ਕਿਉਂਕਿ ਸਮਝੌਤਾ ਕਰਨ ਵਾਲ਼ੀਆਂ ਦੋਵੇਂ ਧਿਰਾਂ ਪਹਿਲਾਂ ਹੀ ਜਾਣਦੀਆਂ ਸਨ ਕਿ ਇਹ ਤਾਂ ਇਕ ਛੁਣਛੁਣਾ ਹੀ ਹੈ।
ਰਾਜੀਵ-ਲੌਂਗੋਵਾਲ਼ ਸੌਦੇ ਨੇ ਪ੍ਰਚੰਡ ਹੋ ਰਹੀ ਖ਼ਾਲਿਸਤਾਨ ਦੀ ਲਹਿਰ ਨੂੰ ਸ਼ੁਰੂ ਵਿਚ ਹੀ ਕਰਾਰਾ ਝਟਕਾ ਦੇ ਦਿੱਤਾ। ਕੌਮ ਦਾ ਜਿਹੜਾ ਗ਼ੁੱਸਾ ਭਾਂਬੜ ਬਣ ਕੇ ਭਾਰਤੀ ਹਕੂਮਤ ਨੂੰ ਸਾੜਨ ਲਈ ਕਾਹਲ਼ਾ ਸੀ, ਉਹ ਵੋਟ-ਪਰਚੀ ਤਕ ਸੀਮਿਤ ਰਹਿ ਗਿਆ। ਲੋਕਾਂ ਨੇ ਸਮਝਿਆ ਕਿ ਕਾਂਗਰਸ ਨੂੰ ਵੋਟ ਨਾ ਪਾ ਕੇ ਉਹ ਆਪਣਾ ਗ਼ੁੱਸਾ ਕੱਢ ਰਹੇ ਸਨ ਪਰ ਜਿਨ੍ਹਾਂ ਅਕਾਲੀਆਂ ਨੂੰ ਉਹ ਵੋਟ ਪਾ ਰਹੇ ਸੀ, ਉਹ ਕਿੱਡੇ ਕੁ ਪੰਥ ਪ੍ਰਸਤ ਸੀ? ਸੱਤਾਧਾਰੀ ਹੋਣ ਮਗਰੋਂ ਬਰਨਾਲਾ ਸਰਕਾਰ ਨੇ ਸਿੱਖਾਂ ਲਈ ਦੋਹਰੀ ਨੀਤੀ ਰੱਖੀ। ਇਕ ਤਾਂ ਖ਼ਾਲਿਸਤਾਨ ਲਈ ਭੜਕੇ ਹੋਏ ਜ਼ਜ਼ਬਾਤਾਂ ਨੂੰ ਠੰਢੇ ਕਰਨਾ, ਦੂਜਾ ਜੁਝਾਰੂਆਂ ਦਾ ਖ਼ਾਤਮਾ। ਅੱਜ ਕਈ ਵਾਰ ਬੇਅੰਤੇ ਦੀ ਸਰਕਾਰ ਦੇ ਜ਼ੁਲਮਾਂ ਦੀ ਗੱਲ ਕਰਦੇ ਹਨ ਪਰ ੨੯ ਸਤੰਬਰ ੧੯੮੫ ਤੋਂ ੧੧ ਮਈ ੧੯੮੭ ਤਕ ਦਾ ਲੇਖਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਰਨਾਲੇ ਨੇ ਵੀ ਘੱਟ ਨਹੀਂ ਸੀ ਕੀਤੀ। ਹਜ਼ਾਰਾਂ ਸਿੱਖ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਸੁੱਟੇ ਗਏ। ਬਰਨਾਲੇ ਦਾ ਮੁੰਡਾ ਗਗਨਦੀਪ ਹਥਿਆਰਬੰਦ ਬੰਦੇ ਲੈ ਕੇ ਦਰਬਾਰ ਸਾਹਿਬ ਉੱਤੇ ਚੜ੍ਹ ਆਇਆ। ਦਰਬਾਰ ਸਾਹਿਬ ਅੰਦਰ ਪੁਲੀਸ ਭੇਜੀ, ਹਿੰਦੂ ਕੱਟੜਪੰਥੀਆਂ ਨੂੰ ਸਿੱਖਾਂ ਖ਼ਿਲਾਫ਼ ਖੁੱਲ੍ਹ ਦਿੱਤੀ, ਬੁੱਚੜ ਰਿਬੈਰੋ ਨੂੰ ਡੀ.ਜੀ.ਪੀ. ਲਾ ਕੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਨਕਲ਼ੀ ਮੁਕਾਬਲਿਆਂ ਵਿਚ ਮਾਰ ਮੁਕਾਇਆ। ਬਰਨਾਲਾ ਐਨਾ ਬੇਸ਼ਰਮ ਸੀ ਕਿ ਉਸ ਨੂੰ ਰਾਜੀਵ ਨੇ ਲਾਰਾ ਲਾਇਆ ਸੀ ਬਈ ੨੬ ਜਨਵਰੀ ੧੯੮੬ ਨੂੰ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਹੈ, ਤੂੰ ਵਧਾਈ ਵਾਲ਼ੇ ਇਸ਼ਤਿਹਾਰ ਛਪਵਾ ਲੈ। ਬਰਨਾਲੇ ਨੇ ਲੱਖਾਂ ਇਸ਼ਤਿਹਾਰ ਛਪਵਾ ਕੇ ਰੱਖ ਲਏ ਤੇ ਫੜ੍ਹਾਂ ਮਾਰਨ ਲੱਗ ਪਿਆ ਕਿ ਮੈਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਹੈ। ਪਰ ਰਾਜੀਵ ਗਾਂਧੀ ਨੇ ਅਜਿਹਾ ਕੋਈ ਐਲਾਨ ਨਾ ਕੀਤਾ। ਬੇਸ਼ਰਮਾਂ ਵਾਂਗ ਬਰਨਾਲਾ ਕੁਰਸੀ ਨੂੰ ਚਿੰਬੜਿਆ ਰਿਹਾ ਤੇ ਅਸਤੀਫ਼ਾ ਨਾ ਦਿੱਤਾ। ਬਰਨਾਲੇ ਨੇ ਕੇਂਦਰ ਸਰਕਾਰ ਦੀ ਸਿੱਖੀ ਤੇ ਪੰਜਾਬ ਦੇ ਉਲ਼ਟ ਹਰ ਨੀਤੀ ਤੇ ਹੁਕਮ ਮੰਨਿਆ ਕਿ ਪੰਜ ਸਾਲ ਰਾਜ ਕਰਨਾ ਹੈ, ਪਰ ੧੧ ਮਈ ੧੯੮੭ ਨੂੰ ਉਸ ਨੂੰ ਨੁਚੜੇ ਹੋਏ ਨਿੰਬੂ ਵਾਂਗ ਵਗਾਹ ਮਾਰਿਆ ਗਿਆ। ਹੁਣ ਉਸ ਦੀ ਕੋਈ ਲੋੜ ਨਹੀਂ ਸੀ ਰਹੀ।ਉਸ ਸਮੇਂ ਤਕ ਹਕੂਮਤ ਸਮਝਦੀ ਸੀ ੧੯੮੪ ਦੇ ਸਾਕੇ ਕਰਕੇ ਸਿੱਖ ਕੌਮ ਦੇ ਅੰਦਰ ਜੋ ਖ਼ਾਲਿਸਤਾਨ ਲਈ ਉਭਾਰ ਆਇਆ ਸੀ, ਉਸ ਨੂੰ ਕਾਫ਼ੀ ਹੱਦ ਤਕ ਮੱਠਾ ਪਾ ਦਿੱਤਾ ਹੈ ਤੇ ਹੁਣ ਬਰਨਾਲੇ ਦੀ ਸਰਕਾਰ ਦੀ ਕੋਈ ਲੋੜ ਨਹੀਂ।
ਰਾਜੀਵ-ਲੌਂਗੋਵਾਲ ਸਮਝੌਤੇ ਰੂਪੀ ਗੱਦਾਰੀ ਕਰਨ ਵਾਲਿਆਂ ਨੂੰ ਉਨਾਂ ਦੀ ਕਰਤੂਤ ਸਜ਼ਾ ਸਿੰਘਾਂ ਨੇ ਦੇਣੀ ਹੀ ਸੀ।
ਬਰਨਾਲਾ ਸਰਕਾਰ ਨੂੰ ਬਣਾਉਣ ਤੇ ਰਾਜੀਵ ਲੌਂਗੋਵਾਲ਼ ਸੌਦਾ ਕਰਵਾਉਣ ਵਾਲ਼ੀ ਧਿਰ ਦਾ ਮੁੱਖ ਕੇਂਦਰ ਲੌਂਗੋਵਾਲ਼ ਸੀ, ਜੋ ਸਮਝੌਤੇ ਤੋਂ ਸਿਰਫ਼ ੨੫ ਦਿਨ ਮਗਰੋਂ ਸੰਗਰੂਰ ਜ਼ਿਲ੍ਹੇ ਵਿਚ ਸ਼ੇਰਪੁਰ ਕਸਬੇ ਵਿਚ ੨੦ ਅਗਸਤ ੧੯੮੫ ਨੂੰ ਸੋਧ ਦਿੱਤਾ ਗਿਆ ਸੀ। ਇੰਝ ਕੌਮ ਦੀ ਸ਼ਰਮਨਾਕ ਹੇਠੀ ਕਰਵਾਉਣ ਵਾਲ਼ੇ ਤੇ ਕੌਮ ਦੀ ਦਸਤਾਰ ਨੂੰ ਮਿੱਟੀ ਵਿਚ ਰੋਲਣ ਵਾਲ਼ੇ ਸਾਧ ਲੌਂਗੋਵਾਲ਼ ਨੂੰ ਸ. ਪਿੰਡ ਲੀਲ਼,ਨੇੜੇ ਪੱਖੋਵਾਲ, ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਰਦਾਰ ਗਿਆਨ ਸਿੰਘ ਤੇ ਸਰਦਾਰ ਹਲਵਿੰਦਰ ਸਿੰਘ ਬਿੱਲਾ ਨੇ ਉਸ ਦੀ ਗ਼ੱਦਾਰੀ ਦੀ ਸਜ਼ਾ ਦੇ ਦਿੱਤੀ।
ਇਸ ਸੌਦੇਬਾਜ਼ੀ ਦੇ ਦੂਜੇ ਅਹਿਮ ਕਿਰਦਾਰ ਬਲਵੰਤ ਸਿੰਘ ਲੱਡੂ ਨੂੰ ਚੰਡੀਗੜ੍ਹ ਵਿਚ ੧੦ ਜੁਲਾਈ ੧੯੯੦ ਨੂੰ ਡਾ. ਪ੍ਰੀਤਮ ਸਿੰਘ ਸੇਖੋਂ ਤੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਹੋਰ ਤਿੰਨ ਸਿੰਘਾਂ ਨੇ ਸਜ਼ਾ ਦਿੱਤੀ।
ਇੰਜੀਨੀਅਰ ਗਰੁੱਪ
ਡਾ.ਸੇਖੋਂ ਦੀ ਭਾਈ ਦਲਜੀਤ ਸਿੰਘ ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਨਾਲ਼ ਬਹੁਤ ਨੇੜਤਾ ਸੀ। ਉਨਾਂ ਦੀ ਅਦੁਤੀ ਸਮਝ ਕਰਕੇ ਉਨਾਂ ਨੂੰ 'ਲਿਬਰੇਸ਼ਨ ਦਾ ਦਿਮਾਗ਼' ਵੀ ਕਿਹਾ ਜਾਂਦਾ ਸੀ। ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਵਿਚ ਪ੍ਰੋ. ਪ੍ਰੀਤਮ ਸਿੰਘ ਸੇਖੋਂ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਨਵਨੀਤ ਸਿੰਘ ਕਾਦੀਆਂ, ਦੇਵਪਾਲ ਸਿੰਘ ਮੋਹਾਲੀ, ਮਨਜਿੰਦਰ ਸਿੰਘ ਈਸੀ ਵਰਗੇ ਪੜ੍ਹੇ ਲਿਖੇ ਤੇ ਸੁਲਝੇ ਹੋਏ ਸਿੰਘਾਂ ਦਾ ਇਕ ਗਰੁੱਪ 'ਇੰਜੀਨੀਅਰ ਗਰੁੱਪ' ਵਜੋਂ ਵੀ ਜਾਣਿਆ ਜਾਂਦਾ ਸੀ।ਅਸਲ ਵਿਚ ਇਹ ਸਾਰੀ ਟੀਮ ਜਿੱਥੇ ਸੂਝ-ਬੂਝ ਤੇ ਯੋਜਨਾਬੰਦੀ ਵਿਚ ਮਾਹਿਰ ਸੀ, ਓਥੇ ਭਾਈ ਗੁਰਜੰਟ ਸਿੰਘ ਦਾ ਸਿੱਖੀ ਸਿਦਕ ਤੇ ਹਰ ਐਕਸ਼ਨ ਮੌਕੇ ਸਿਰੇ ਦੀ ਜਾਬਾਂਜ਼ੀ ਕਮਾਲ ਦੀ ਹੁੰਦੀ ਸੀ।ਹਕੂਮਤ ਹੈਰਾਨ ਸੀ ਇਹ ਐਡੇ ਪੜ੍ਹੇ ਲਿਖੇ ਨੌਜਵਾਨ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਦੀ ਕਮਾਂਡ ਹੇਠ ਸੇਵਾ ਕਰਨ ਨੂੰ ਕਿਉਂ ਤਰਜੀਹ ਦਿੰਦੇ ਹਨ।ਗੁਰੀਲਾ ਹਮਲਿਆਂ ਮੌਕੇ ਇਸ ਟੀਮ ਦਾ ਹਰ ਸਿੰਘ ਇਕ ਹੰਢੇ ਹੋਏ ਕਮਾਂਡੋ ਵਾਂਗ ਐਕਸ਼ਨ ਕਰਦਾ ਸੀ। ਇਸੇ ਕਰਕੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀ ਬੜੀ ਧਾਂਕ ਸੀ
ਸਰਕਾਰ ਤੇ ਖਾੜਕੂਆਂ ਵਿਚ ਗੱਲਬਾਤ
ਭਾਵੇਂ ਸਰਕਾਰ ਨੇ ਬਰਨਾਲਾ, ਰੋਡੇ 'ਤੇ ਹੋਰ ਕਈ ਢੰਗ ਤਰੀਕਿਆਂ ਰਾਹੀਂ ਖ਼ਾਲਿਸਤਾਨੀ ਸੰਘਰਸ਼ ਨੂੰ ਲੀਹੋ ਲਾਹੁਣ ਦੀ ਕੋਸ਼ਿਸ਼ ਕੀਤੀ, ਪਰ ਸੰਘਰਸ਼ ਨਿੱਤ ਨਵੀਆਂ ਬੁਲੰਦੀਆਂ ਛੋਂਹਦਾ ਗਿਆ। ਦਿੱਲੀ ਵਿਚ ਵੀ.ਪੀ. ਸਿੰਘ ਦੀ ਸਰਕਾਰ ਬਣਨ ਮਗਰੋਂ ਨਵੀਂ ਲੀਡਰਸ਼ਿਪ ਨੇ ਸੋਚਿਆ ਕਿ ਜੇ ਪੰਜਾਬ ਦਾ ਮਸਲਾ ਸਾਡੇ ਹੁੰਦਿਆਂ ਹੱਲ ਹੋਵੇ ਤਾਂ ਇਹ ਕਾਂਗਰਸ ਉੱਤੇ ਸਾਡੀ ਇਕ ਸਿਧਾਂਤਕ ਜਿੱਤ ਹੋਵੇਗੀ। ਇਸ ਸੋਚ ਤਹਿਤ ਹਕੂਮਤੀ ਏਜੰਸੀਆਂ ਨੇ ਖ਼ਾਲਿਸਤਾਨੀ ਧਿਰਾਂ ਨਾਲ਼ ਗੱਲਬਾਤ ਅਰੰਭ ਕੀਤੀ। ਇਕ ਪਾਸੇ ਸ. ਸਿਮਰਨਜੀਤ ਸਿੰਘ ਮਾਨ, ਭਾਈ ਮਨਜੀਤ ਸਿੰਘ ਤੇ ਹੋਰ ਓਵਰਗਰਾਊਂਡ ਆਗੂਆਂ ਨਾਲ਼ ਸੰਪਰਕ ਬਣਾਇਆ ਗਿਆ, ਦੂਜੇ ਪਾਸੇ ਅੰਡਰਗਰਾਊਂਡ ਲਹਿਰ ਦੇ ਆਗੂਆਂ ਤਕ ਪਹੁੰਚ ਕੀਤੀ ਗਈ।ਜਦੋਂ ਹਕੂਮਤ ਕਿਸੇ ਅੰਦੋਲਨ, ਸੰਘਰਸ਼ ਤੇ ਲਹਿਰ ਦੇ ਆਗੂਆਂ ਨਾਲ਼ ਗੱਲਬਾਤ ਕਰਨ ਬੈਠੇ ਤਾਂ ਇਸ ਦੇ ਬੜੇ ਗੰਭੀਰ ਅਰਥ ਹੁੰਦੇ ਹਨ। ਇਸ ਨਾਲ਼ ਲੜ ਰਹੀ ਧਿਰ ਦੇ ਪੈਂਤੜੇ ਤੇ ਮਜ਼ਬੂਤੀ ਦਾ ਸੰਦੇਸ਼ ਜਾਂਦਾ ਹੈ ਕਿ ਹਕੂਮਤ ਨੂੰ ਇਸ ਸੰਘਰਸ਼ ਨੇ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ।
ਵੀ.ਪੀ. ਸਿੰਘ ਦੀ ਸਰਕਾਰ ਪੰਜਾਬ ਦੇ ਮਸਲੇ ਨੂੰ ਹੱਲ ਕਰ ਕੇ ਵਾਹ-ਵਾਹ ਖੱਟਣਾ ਚਾਹੁੰਦੀ ਸੀ। ਸਰਕਾਰ ਨੇ ਸਿੱਖਾਂ ਨਾਲ਼ ਗੱਲਬਾਤ ਕਰਨ ਲਈ ਆਈ.ਬੀ. ਦੇ ਜੁਆਇੰਟ ਡਾਇਰੈਕਟਰ ਮਲੋਆ ਕ੍ਰਿਸ਼ਨ ਧਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸੁਬੋਧ ਕਾਂਤ ਸਹਾਏ ਨੂੰ ਨਾਮਜ਼ਦ ਕੀਤਾ। ਸੰਘਰਸ਼ ਦੌਰਾਨ ਹਕੂਮਤ ਵੱਲੋਂ ਗੱਲਬਾਤ ਦਾ ਸੱਦਾ ਆਉਣਾ ਲੜ ਰਹੀ ਧਿਰ ਲਈ ਸਪਸ਼ਟ ਸੁਨੇਹਾ ਹੁੰਦਾ ਹੈ ਕਿ ਉਹਨਾਂ ਦੀ ਮਜ਼ਬੂਤ ਸਥਿਤੀ ਨੂੰ ਹਕੂਮਤ ਪ੍ਰਵਾਨ ਕਰਦੀ ਹੈ। ਇਹੋ ਜਿਹੇ ਮੌਕੇ ਲੜ ਰਹੀ ਧਿਰ ਨੂੰ ਆਪਣੇ ਪੈਂਤੜੇ ਤੇ ਪੱਤੇ ਬੜੇ ਠਰੰਮੇ ਨਾਲ਼ ਖੋਲ੍ਹਣੇ ਹੁੰਦੇ ਹਨ ਤਾਂ ਕਿ ਹੱਕਾਂ ਦੀ ਪ੍ਰਾਪਤੀ ਹੋ ਸਕੇ।
ਹਕੂਮਤ ਦੇ ਨੁਮਾਇੰਦਿਆਂ ਨਾਲ਼ ਸ. ਮਾਨ ਤੇ ਹੋਰ ਧਿਰਾਂ ਦੀ ਗੱਲਬਾਤ ਅਲੱਗ ਚੱਲੀ ਤੇ ਖਾੜਕੂ ਧਿਰਾਂ ਦੇ ਨੁਮਾਇੰਦਿਆਂ ਨਾਲ਼ ਅਲੱਗ ਚੱਲੀ। ਖਾੜਕੂ ਧਿਰਾਂ ਖ਼ਾਲਿਸਤਾਨ ਤੋਂ ਘੱਟ ਕਿਸੇ ਵੀ ਮੁੱਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ ਸਨ। ਇਸੇ ਖਿਚੋਤਾਣ ਵਿਚ ਵੀ.ਪੀ. ਸਿੰਘ ਦੀ ਸਰਕਾਰ ਟੁੱਟ ਗਈ ਤੇ ੧੦ ਨਵੰਬਰ ੧੯੯੦ ਨੂੰ ਕਾਂਗਰਸ ਦੀ ਮਦਦ ਨਾਲ਼ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣ ਗਿਆ। ਨਵੀਂ ਸਰਕਾਰ ਨੇ ਵੀ ਸਿੱਖਾਂ ਨਾਲ਼ ਚੱਲ ਰਹੀ ਗੱਲਬਾਤ ਨੂੰ ਜਾਰੀ ਰੱਖਿਆ। ਪਰ ਅੜਿੰਗਾ ਇਹ ਸੀ ਕਿ ਹਕੂਮਤ ਦਾ ਜ਼ੋਰ ਭਾਰਤੀ ਸੰਵਿਧਾਨ ਦੇ ਅੰਦਰ ਰਹਿ ਕੇ ਗੱਲ ਕਰਨ ਉੱਤੇ ਸੀ ਜਦ ਕਿ ਜੁਝਾਰੂ ਧਿਰ ਖ਼ਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰ ਸਕਦੀ ਸੀ।
ਇਹੋ ਜਿਹੇ ਮਾਹੌਲ ਵਿਚ ਪੰਥਕ ਕਮੇਟੀ ਤੇ ਕੇਂਦਰੀ ਹਕੂਮਤ ਦੇ ਨੁਮਾਇੰਦਿਆਂ ਦੀ ਗੱਲਬਾਤ ਲੁਧਿਆਣੇ ਵਿਚ ਸ਼ੁਰੂ ਹੋਈ। ਇਸ ਵਿਚ ਤਕਰੀਬਨ ਸਾਰੀਆਂ ਹੀ ਖਾੜਕੂ ਧਿਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਡਾ. ਸੋਹਨ ਸਿੰਘ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ, ਡਾ. ਪ੍ਰੀਤਮ ਸਿੰਘ ਸੇਖੋਂ, ਡਾ. ਹਰੀ ਸਿੰਘ, ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਮਨਜਿੰਦਰ ਸਿੰਘ ਦੀ ਗੱਲਬਾਤ ਹਕੂਮਤ ਦੇ ਨੁਮਾਇੰਦਿਆਂ ਸੁਬੋਧ ਕਾਂਤ ਸਹਾਏ ਤੇ ਉਸ ਦੇ ਵਿਸ਼ੇਸ਼ ਸਕੱਤਰ ਬਣ ਕੇ ਵਿਚਰ ਰਹੇ ਆਈ.ਬੀ. ਦੇ ਮੁਖੀ ਐਮ.ਕੇ. ਧਰ ਨਾਲ਼ ਹੋਈ ਤਾਂ ਸਰਕਾਰ ਨੇ ਖਾੜਕੂਆਂ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਤੇ ਸਾਰੇ ਖਾੜਕੂਆਂ ਨੂੰ ਆਮ ਮਾਫ਼ੀ ਦੇ ਕੇ ਮੁੜ ਵਸੇਬਾ ਕਰਨ ਦੀ ਪੇਸ਼ਕਸ਼ ਕੀਤੀ। ਇਸ ਪੇਸ਼ਕਸ਼ ਉੱਤੇ ਜੁਝਾਰੂ ਲਹਿਰ ਵਿਚ ਤਿੱਖੇ ਮੱਤਭੇਦ ਹੋ ਗਏ। ਸੰਘਰਸ਼ਸ਼ੀਲ ਜੁਝਾਰੂਆਂ ਦੇ ਕੁਝ ਨਾਮਵਾਰ ਸਿੰਘ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਕੇ, ਅਗਲੀ ਲੜਾਈ ਲਈ ਜਮੀਨ ਤਿਆਰ ਕਰਨ ਲਈ ਜ਼ੋਰ ਪਾ ਰਹੇ ਸੀ ਪਰ ਜੁਝਾਰੂ ਲਹਿਰ ਦੇ ਵੱਡੇ ਹਿੱਸੇ ਨੇ 'ਖ਼ਾਲਿਸਤਾਨ ਤੋਂ ਘੱਟ ਕੁਝ ਪ੍ਰਵਾਨ ਨਹੀਂ' ਵਾਲ਼ੀ ਲੀਹ ਰੱਖੀ। ਦੋਵੇਂ ਧਿਰਾਂ ਹੀ ਖ਼ਾਲਿਸਤਾਨ ਲਈ ਦ੍ਰਿੜ੍ਹ ਸਨ, ਪਰ ਸਰਕਾਰ ਦੀ ਪੇਸ਼ਕਸ਼ ਉੱਤੇ ਵਿਚਾਰਾਂ ਦਾ ਵਖਰੇਵਾਂ ਸੀ। ਅਖ਼ੀਰ ਇਹ ਗੱਲਬਾਤ ਟੁੱਟ ਗਈ ਤੇ ਖਾੜਕੂ ਧਿਰਾਂ ਨੇ ਐਲਾਨੀਆ ਤੌਰ 'ਤੇ ਖ਼ਾਲਿਸਤਾਨ ਲਈ ਸੰਘਰਸ਼ ਨੂੰ ਭਖਾਉਣ ਦਾ ਬਿਆਨ ਜ਼ਾਰੀ ਕਰ ਦਿੱਤਾ।
ਗੱਲਬਾਤ ਤੋਂ ਬਾਅਦ
ਡਾ. ਪ੍ਰੀਤਮ ਸਿੰਘ ਸੇਖੋਂ, ਮਨਜਿੰਦਰ ਸਿੰਘ ਈਸੀ ਤੇ ਹੋਰ ਕਈ ਖ਼ਾਲਿਸਤਾਨੀ ਜੁਝਾਰੂ ਹਕੂਮਤ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰਕੇ ਅੱਗੇ ਵੱਡੀ ਲੜਾਈ ਲਈ ਤਿਆਰੀ ਕਰਨ ਦੇ ਸਮਰਥਕ ਸਨ। ਓਧਰ ਸ. ਮਾਨ, ਭਾਈ ਗੁਰਜੀਤ ਸਿੰਘ ਤੇ ਹੋਰ ਕਈ ਆਗੂਆਂ ਨਾਲ਼ ਵੀ ਸਰਕਾਰ ਦੀ ਗੱਲ ਚੱਲ ਰਹੀ ਸੀ। ਜਦੋਂ ਖਾੜਕੂ ਧਿਰਾਂ ਨੇ ਹਕੂਮਤ ਦੀ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਤਾਂ ਉਹਨਾਂ ਆਗੂਆਂ ਦੀ ਬਾਕੀਆਂ ਨਾਲ਼ੋਂ ਮਾਨਸਿਕ ਦੂਰੀ ਬਣ ਗਈ,ਜਿਹੜੇ ਪੇਸ਼ਕਸ਼ ਦੇ ਹਾਮੀ ਸਨ। ਇਸ ਨੁਕਤੇ ਨੇ ਖਾੜਕੂ ਲਹਿਰ ਨੂੰ ਹੀ ਨਹੀਂ ਸਮੁੱਚੇ ਖ਼ਾਲਿਸਤਾਨੀ ਸੰਘਰਸ਼ ਨੂੰ ਕਰਾਰਾ ਝਟਕਾ ਦਿੱਤਾ। ਸ. ਮਾਨ ਤੇ ਬਾਕੀ ਧਿਰਾਂ ਵਿਚਾਲੇ, ਪੇਸ਼ਕਸ਼ ਦੇ ਹਾਮੀ ਤੇ ਮੁਖਾਲਿਫ਼ਾਂ ਵਿਚਾਲੇ ਉਸ ਮੌਕੇ ਪੈਦਾ ਹੋਈਆਂ ਦੂਰੀਆਂ ਤੇ ਗ਼ਲਤਫ਼ਹਿਮੀਆਂ ਅੱਜ ਤਕ ਬਰਕਰਾਰ ਹਨ, ਜਿਸ ਕਰਕੇ ਸੰਘਰਸ਼ ਵਿਚ ਕਈਆਂ ਵੱਡੀਆਂ ਤੇ ਅਹਿਮ, ਕੱਦਾਵਾਰ ਹਸਤੀਆਂ ਦਾ ਘਾਣ ਹੋਇਆ। ਅੱਜ ਕਿਸੇ ਦਾ ਵਿਚਾਰ ਹੈ ਕਿ ਜੇ ਪੰਜਾਬ ਵਿਚ ਖਾੜਕੂ ਧਿਰਾਂ ਅਤੇ ਸ. ਮਾਨ ਦੇ ਸਹਿਯੋਗ ਨਾਲ਼ ਸਰਕਾਰ ਬਣਾਈ ਜਾਂਦੀ ਤਾਂ ਉਹ ਹਜ਼ਾਰਾਂ ਸਿੱਖ ਬਚ ਜਾਂਦੇ ਜੋ ੧੯੯੧ ਤੋਂ ਬਾਅਦ ਹਕੂਮਤ ਨੇ ਕਤਲ ਕੀਤੇ। ਉਲਟਾ ੧੯੯੦ ਤਕ ਸਿੱਖਾਂ ਉੱਤੇ ਜ਼ੁਲਮ ਕਰਨ ਵਾਲ਼ੇ ਪੁਲੀਸ ਅਫ਼ਸਰਾਂ ਨੂੰ ਸਜ਼ਾਵਾਂ ਮਿਲਦੀਆਂ। ਦੂਜੇ ਪੱਖ ਦੀ ਦਲੀਲ ਹੈ ਕਿ ਬਣਨ ਵਾਲ਼ੀ ਸਰਕਾਰ ੧੯੮੫-੮੭ ਵਾਲ਼ੀ ਬਰਨਾਲਾ ਸਰਕਾਰ ਵਰਗੀ ਹੀ ਹੋਣੀ ਸੀ। ਉਹਨਾਂ ਦਾ ਕਹਿਣਾ ਹੈ ਕਿ ਜਦ ਵੀ ਇਹ ਸਰਕਾਰ ਕੋਈ ਪੰਥਕ ਗੱਲ ਕਰਦੀ ਤਾਂ ਕੇਂਦਰ ਸਰਕਾਰ ਨੇ ਫੜੱਕ ਤੋੜ ਦੇਣੀ ਸੀ। ਉਂਝ ਵੀ ਚੰਦਰ ਸ਼ੇਖਰ ਸਰਕਾਰ ਕੋਈ ਮਜ਼ਬੂਤ ਸਥਿਤੀ ਵਿਚ ਨਹੀਂ ਸੀ। ਦੋਵੇਂ ਪੱਖਾਂ ਦੀਆਂ ਦਲੀਲਾਂ ਦਾ ਘੜਮੱਸ ਕਿਸੇ ਕੰਡੇ ਬੰਨੇ ਨਹੀਂ ਲੱਗਿਆ ਨਾ ਲੱਗਣਾ ਹੈ। ਇੰਝ ੧੯੯੦-੯੧ ਦੀ ਹਕੂਮਤੀ ਪੇਸ਼ਕਸ਼ ਨੇ ਖ਼ਾਲਿਸਤਾਨੀ ਧਿਰਾਂ ਅੰਦਰ ਵੰਡੀਆਂ ਤੇ ਦੁਸ਼ਮਣੀਆਂ ਪਾ ਦਿੱਤੀਆਂ।
ਖਾੜਕੂ ਮੈਦਾਨ ਫਿਰ ਭੱਖਿਆ
ਸਰਕਾਰ ਨਾਲ਼ ਗੱਲਬਾਤ ਟੁੱਟਣ ਮਗਰੋਂ ਜੁਝਾਰੂ ਧਿਰ ਨੇ ਐਕਸ਼ਨਾਂ ਵਿਚ ਤੇਜ਼ੀ ਲਿਆਂਦੀ। ਇਹ ਉਹ ਸਾਲ ਸੀ, ਜਦੋਂ ਖਾੜਕੂ ਲਹਿਰ ਸਿਖ਼ਰਾਂ ਵੱਲ ਵਧੀ ਜਾ ਰਹੀ ਸੀ। ਹਰ ਰੋਜ਼ ਸਿੱਖੀ ਤੇ ਸਿੱਖਾਂ ਦੇ ਵੈਰੀ ਸੋਧੇ ਜਾ ਰਹੇ ਸਨ। ਡਾ. ਸੇਖੋਂ ਆਪਣੀ ਜੀ-ਜਾਨ ਨਾਲ਼ ਇਹਨਾਂ ਐਕਸ਼ਨਾਂ ਵਿਚ ਹਿੱਸਾ ਲੈ ਰਹੇ ਸਨ। ਲਿਬਰੇਸ਼ਨ ਦੇ ਤਕਰੀਬਨ ਹਰ ਐਕਸ਼ਨ ਵਿਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਸੀ।
ਡੀ.ਜੀ.ਪੀ. ਮਾਂਗਟ 'ਤੇ ਹਮਲਾ
ਫ਼ਰਵਰੀ ੧੯੯੧ ਵਿਚ ਢੁੱਡੀਕੇ, ਚੂਹੜਚੱਕ ਆਦਿਕ ਪਿੰਡਾਂ ਵਿਚ ਬਹੁਤ ਸਾਰੇ ਪੇਂਡੂ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਸੁਭਾਵਿਕ ਹੀ ਡੀ.ਜੀ.ਪੀ. ਮਾਂਗਟ ਚੰਡੀਗੜ੍ਹ ਤੋਂ ਜਗਰਾਓਂ ਵੱਲ ਆਪਣਾ ਕਾਫ਼ਲੇ ਨਾਲ਼ ਤੁਰ ਪਿਆ। ਜਿਉਂ ਹੀ ਇਹ ਕਾਫ਼ਲਾ ਸ਼ੇਰਪੁਰ ਚੌਂਕ ਲੁਧਿਆਣੇ ਵਿਖੇ ਰੇਲਵੇ ਕਰਾਸਿੰਗ ਕੋਲ਼ ਆਇਆ ਤਾਂ ਇਕ ਭਿਆਨਕ ਬੰਬ ਧਮਾਕਾ ਹੋਇਆ। ਪਰ ਬੁਲੇਟ ਪਰੂਫ਼ ਕਾਰ ਵਿਚ ਬੈਠੇ ਹੋਣ ਕਰਕੇ ਡੀ.ਐਸ. ਮਾਂਗਟ ਬਚ ਗਿਆ। ਆਮ ਚਰਚਾ ਰਹੀ ਕਿ ਇਹ ਕਾਰਵਾਈ ਪ੍ਰੋ. ਸੇਖੋਂ ਤੇ ਉਹਨਾ ਦੇ ਸਾਥੀਆਂ ਦੀ ਹੈ। ਪੇਂਡੂਆਂ ਦੇ ਅਗਵਾ ਦਾ ਡਰਾਮਾ ਅਸਲ ਵਿਚ ਡੀ.ਜੀ.ਪੀ. ਮਾਂਗਟ ਲਈ ਫ਼ੈਲਾਏ ਜਾਲ਼ ਦਾ ਹਿੱਸਾ ਸੀ।
ਸੈਣੀ ਕਾਂਡ
੨੯ ਅਗਸਤ ੧੯੯੧ ਨੂੰ ਚੰਡੀਗੜ੍ਹ ਦੇ ਸੈਕਟਰ ੧੭ ਵਿਚ ਭਾਰਤੀ ਸਟੇਟ ਬੈਂਕ ਦੇ ਰਿਜ਼ਨਲ ਦਫ਼ਤਰ ਦੇ ਬਾਹਰ ੨.੩੦ ਵਜੇ ਦੁਪਹਿਰੇ ਜ਼ਬਰਦਸਤ ਬੰਬ ਧਮਾਕਾ ਹੋਇਆ, ਜਿਸ ਵਿਚ ਚੰਡੀਗੜ੍ਹ ਦੇ ਐਸ.ਐਸ.ਪੀ. ਸੁਮੇਧ ਸਿੰਘ ਸੈਣੀ ਦਾ ਕਾਫ਼ਲਾ ਨਿਸ਼ਾਨਾ ਸੀ। ਇਸ ਮੌਕੇ ਸੈਣੀ ਸਿਰਫ਼ ਇਸ ਕਰਕੇ ਬਚ ਗਿਆ ਕਿਉਂਕਿ ਉਹ ਆਪਣੀ ਕਾਰ ਦੀ ਨੰਬਰ ਪਲੇਟ ਅਕਸਰ ਬਦਲ ਲੈਂਦਾ ਸੀ। ਸੈਣੀ ਦੇ ਗੰਨਮੈਨ ਤੇ ਡਰਾਈਵਰ ਦੇ ਪਰਖੱਚੇ ਉੱਡ ਗਏ ਪਰ ਸੈਣੀ ਦੀ ਵਧੀ ਹੋਈ ਸੀ। ਸੈਣੀ ਇਕ ਬਦਨਾਮ ਪੁਲੀਸ ਅਫ਼ਸਰ ਸੀ, ਜੋ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਉੱਤੇ ਤਸ਼ੱਦਦ ਢਾਹੁਣ ਲਈ ਤਿਆਰ ਰਹਿੰਦਾ ਸੀ। ਝੂਠੇ ਮੁਕਾਬਲੇ ਬਣਾਉਣੇ ਤੇ ਹੋਰ ਗ਼ੈਰ-ਕਨੂੰਨੀ ਕੰਮ ਕਰਨੇ ਉਸ ਦਾ ਸ਼ੁਗਲ ਸੀ। ਖਾੜਕੂ ਧਿਰਾਂ ਉਸ ਨੂੰ ਨਿਸ਼ਾਨਾ ਬਣਾਉਣ ਲਈ ਕਾਹਲ਼ੀਆਂ ਸਨ, ਪਰ ਕੋਈ ਦਾਅ ਨਹੀਂ ਸੀ ਲੱਗ ਰਿਹਾ। ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀ ਇਹ ਕਾਰਵਾਈ ਡਾ. ਸੇਖੋਂ ਤੇ ਉਸ ਦੀ ਟੀਮ ਦੇ ਖ਼ਾਤੇ ਪਈ।
ਪਰ ਸੈਣੀ ਦੀ ਗੁੰਡਾ ਪਾਰਟੀ ਨੇ ਇਸ ਕੰਮ ਲਈ ਬੱਬਰ ਖ਼ਾਲਸਾ ਨੂੰ ਜ਼ਿੰਮੇਵਾਰ ਮੰਨਦਿਆਂ ਨਕਲੀ ਨਿਹੰਗ ਪੂਹਲੇ ਦੀ ਅਗਵਾਈ ਹੇਠ ਪਿੰਡ ਜਟਾਣੇ ਦੇ ਜੁਝਾਰੂ ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਕਤਲ ਕਰ ਕੇ ਘਰ ਨੂੰ ਅੱਗ ਲਾ ਦਿੱਤੀ।
ਰਾਡੂ ਕਾਂਡ
ਡਾ. ਸੇਖੋਂ ਦਾ ਜਿਗਰੀ ਜੁਝਾਰੂ ਭਾਈ ਮਨਜਿੰਦਰ ਸਿੰਘ ਈਸੀ ਬਹੁਤੇ ਐਕਸ਼ਨਾਂ ਵਿਚ ਉਹਨਾਂ ਦੇ ਨਾਲ਼ ਹੀ ਰਿਹਾ ਹੈ। ਜਥੇਬੰਦੀ ਦੇ ਇਕ ਫ਼ੈਸਲੇ ਤਹਿਤ ਇਹ ਜੋੜੀ ਦਿੱਲੀ ਪਹੁੰਚੀ, ਜਿੱਥੇ ਉਹਨਾਂ ਨੂੰ ਪਟਿਆਲ਼ਾ ਯੂਨੀਵਰਸਿਟੀ ਦਾ ਵਿਦਿਆਰਥੀ ਭਾਈ ਦੇਵਪਾਲ ਸਿੰਘ ਮੋਹਾਲੀ ਤੇ ਡਾ. ਹਰੀ ਸਿੰਘ ਮਿਲ਼ੇ। ਮਨਜਿੰਦਰ ਸਿੰਘ ਈਸੀ ਦੀ ਇੱਛਾ ਸੀ ਕਿ ਜੇ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਛੁਡਾਉਣਾ ਹੀ ਹੈ ਤਾਂ ਆਪਾਂ ਕਿਸੇ ਹੋਰ ਨੂੰ ਹੱਥ ਪਾਈਏ। ਰੁਮਾਨੀਆ ਦਾ ਰਾਜਦੂਤ ਇੰਨਾ ਅਹਿਮ ਨਹੀਂ ਕਿ ਸਰਕਾਰ ਉਸ ਨੂੰ ਛੁਡਾਉਣ ਲਈ ਸਾਡੀ ਗੱਲ ਮੰਨ ਲਵੇ। ਮਨਜਿੰਦਰ ਸਿੰਘ ਈਸੀ, ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਹਿਲੀ ਕਤਾਰ ਦਾ ਖਾੜਕੂ ਰਿਹਾ ਹੈ, ਜਿਸ ਨੇ ਦਰਜਨਾਂ ਐਕਸ਼ਨ ਕੀਤੇ। ਭਾਵੇਂ ਉਸ ਦੀ ਦਲੀਲ ਵਿਚ ਵਜ਼ਨ ਸੀ, ਪਰ ਜਥੇਬੰਦੀ ਦੇ ਫ਼ੈਸਲੇ ਅਨੁਸਾਰ ੯ ਅਕਤੂਬਰ ੧੯੯੧ ਨੂੰ ਰੁਮਾਨੀਆ ਦੇ ਰਾਜਦੂਤ ਲਿਵਿਊ ਰਾਡੂ ਨੂੰ ਅਗਵਾ ਕਰ ਲਿਆ ਗਿਆ।ਇਸੇ ਦੌਰਾਨ ਭਾਈ ਦੇਵਪਾਲ ਸਿੰਘ ਪੁੱਤਰ ਬਲਵੀਰ ਸਿੰਘ ਕਨਾਟ ਪਲੇਸ ਤੋਂ ਰਾਡੂ ਦੇ ਘਰ ਉਸਦੀ ਦਵਾਈ ਬਾਰੇ ਪੁਛ ਰਿਹਾ ਸੀ ਕਿ ਪੁਲਸ ਨੇ ਘੇਰ ਲਿਆਂ ਤੇ ਮੁਕਾਬਲੇ ਵਿਚ ਉਹ ਉਥੇ ਸ਼ਹੀਦੀ ਪਾ ਗਿਆ।ਇਹ ਬੜੀ ਵੱਡੀ ਸੱਟ ਸੀ ਕਿਉਂਕਿ ਪਹਿਲਾਂ ਇਸ ਅਗਵ੍ਹਾ ਵਿਚ ਹਿਸਾ ਲੈਣ ਲਈ ਤਿਆਰ ਕੀਤੇ ਗਏ ਭਾਈ ਪੰਜਾਬ ਸਿੰਘ ਖਾਲਸਾ ਸਿਵੀਆਂ ਤੇ ਭਾਈ ਅਵਤਾਰ ਸਿੰਘ ਤੂਰ ਬੰਨਜਾਰਾ ਵੀ ਪੰਜਾਬ ਪੁਲਿਸ ਨਾਲ ਮੁਕਾਬਲੇ ਵਿਚ ਸ਼ਹੀਦ ਹੋ ਗਏ ਸਨ।
ਰਾਡੂ ਨੂੰ ਪੰਜਾਬ ਲਿਆਂਦਾ ਗਿਆ ਤੇ ਸਰਕਾਰ ਕੋਲ਼ੋਂ ਉਸ ਦੇ ਬਦਲੇ ਵੈਦਿਆ ਕਾਂਡ ਦੇ ਹੀਰੋ ਭਾਈ ਜਿੰਦੇ-ਸੁੱਖੇ ਦੀ ਮੰਗ ਕੀਤੀ ਗਈ, ਪਰ ਸਰਕਾਰ ਨੇ ਬਹੁਤੀ ਪ੍ਰਵਾਹ ਨਾ ਕੀਤੀ। ਹਕੂਮਤ ਚਾਹੁੰਦੀ ਸੀ ਕਿ ਖਾੜਕੂ, ਰਾਡੂ ਦਾ ਨੁਕਸਾਨ ਕਰਨ ਤਾਂ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਖ਼ਾਲਿਸਤਾਨੀ ਲਹਿਰ ਨੂੰ ਬਦਨਾਮ ਕੀਤਾ ਜਾਵੇ। ਭਾਈ ਦੇਵਪਾਲ ਸਿੰਘ ਨੂੰ ਦਿੱਲੀ ਵਿਚ ਮਾਰਨ ਪਿਛੇ ਵੀ ਇਹੀ ਮਨਸ਼ਾ ਸੀ ਕਿ ਸਿੰਘ ਭੜਕਕੇ ਰਾਡੂ ਦਾ ਨੁਕਸਾਨ ਕਰ ਦੇਣਗੇ। ਸਰਕਾਰ ਨੇ ਹੱਠ ਫੜ ਲਿਆ। ਆਖ਼ਰ ਰਾਡੂ ਨੂੰ ਰਿਹਾਅ ਕਰਨਾ ਪਿਆ।
ਰਾਡੂ ਨੂੰ ਜਲੰਧਰ ਤੇ ਲੁਧਿਆਣੇ ਦੇ ਵਿਚਾਲੇ ਕਿਸੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਵਿਚ ਬਿਠਾਕੇ ਜੁਝਾਰੂ ਦਿੱਲ਼ੀ ਵੱਲ ਚੱਲ ਪਏ ਤੇ ੨੬ ਨਵੰਬਰ ੧੯੯੧ ਨੂੰ ਦਿੱਲੀ ਸਟੇਸ਼ਨ ਤੇ ਲਾਹ ਦਿਤਾ। ਰਾਡੂ ਨੇ ਟੈਕਸੀ ਕੀਤ ਤੇ ੧੪੪, ਜ਼ੋਰ੍ਹ ਬਾਗ ਸਥਿਤ ਆਪਣੇ ਘਰ ਚਲਾ ਗਿਆ। ਉਸਦੀ ਵਧੀ ਹੋਈ ਦਾਹੜੀ-ਕੇਸ਼ ਤੇ ਸਿਰ 'ਤੇ ਪੱਗ ਹੋਣ ਕਰਕੇ ਪਛਾਣ ਨਹੀ ਸੀ ਆ ਰਹੀ। ਸ਼ਨਾਖਤੀ ਕਾਰਡ ਦਿਖਾਕੇ ਉਸਨੇ ਸੁਰੱਖਿਆ ਕਰਮਚਾਰੀਆਂ ਨੂੰ ਯਕੀਨ ਕਰਵਾਇਆ। ਉਸਦੀ ਘਰਵਾਲੀ ਕੈਟਰੀਨਾ ਰਾਡੂ ਤੇ ਪੁਤਰ ਬਾਗੋ ਬਾਗ ਹੋ ਗਏ। ਰਾਡੂ ਨੇ ਕਿਹਾ ਕਿ ਉਸਨੂੰ ਅਗਵਾ੍ਹ ਕਰਨ ਵਾਲਿਆਂ ਨੇ ਕੁਝ ਦਿਨ ਦਿੱਲੀ ਵਿਚ ਹੀ ਰੱਖਿਆ ਸੀ ਤੇ ਫਿਰ ੨੭ ਅਕਤੂਬਰ ਨੂੰ ਦੁੱਧ ਵਾਲੇ ਕੈਂਟਰ ਵਿਚ ਦਰੀਆਂ-ਗਦੈਲ਼ੇ ਵਿਛਾਕੇ ਪੰਜਾਬ ਲੈ ਗਏ। ਖਾੜਕੂਆਂ ਬਾਰੇ ਪੁਛਣ ਤੇ ਰਾਡੂ ਵਾਰ ਵਾਰ ਕਹੀ ਜਾਵੇ, " ਉਹ ਅੱਤਵਾਦੀ ਨਹੀ,ਉਹ ਸਿਖ ਕੌਮ ਦੀ ਆਜ਼ਾਦੀ ਲਈ ਲੜ ਰਹੇ ਹਨ। ਹਰ ਵੇਲੇ ਗੁਰੁ ਨੂੰ ਯਾਦ ਕਰਦੇ ਹਨ ਤੇ ਸਰਬੱਤ ਦਾ ਭਲਾ ਮੰਗਦੇ ਹਨ। ਮੈਂ ਆਪਣੀ ਰਿਹਾਈ ਲਈ ਉਨਾਂ ਖਾੜਕੂਆਂ ਦਾ ਵਿਸ਼ੇਸ਼ ਕਰਕੇ ਧੰਨਵਾਦੀ ਹਾਂ"।
ਸਿੰਘਾਂ ਦੀ ਮਹਿਮਾਨ ਨਿਵਾਜੀ ਦਾ ਉਹ ਕਾਇਲ ਹੋ ਗਿਆ। ਉਸਦੀ ਪਤਨੀ ਪ੍ਰੈਸ ਵਾਲਿਆਂ ਨੂੰ ਦੱਸ ਰਹੀ ਸੀ, " ਇਹ ਪਤਲੇ ਜਿਹੇ ਸਨ ਪਰ ਖਾੜਕੂਆਂ ਨੇ ਸੇਵਾ ਕਰਕੇ ਇੰਨਾਂ ਨੂੰ ਮੋਟੇ ਕਰ ਦਿੱਤਾ ਤੇ ਹੁਣ ਇਨ੍ਹਾਂ ਦੇ ਢਿੱਡੀ ਬਾਹਰ ਨਿਕਲ ਆਈ ਹੈ"।
ਜਦੋਂ ਰਾਡੂ ਘਰ ਪੁਜਿਆ ਤਾਂ ਸੁਰਖਿਆ ਕਰਮਚਾਰੀਆਂ ਨੇ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਿਆ ਕਿ ਰਾਡੂ ਆ ਗਿਆ ਹੈ। ਅਫਸਰ ਆਕੇ ਇੰਝ ਗੱਲਾਂ ਕਰਨ ਲੱਗੇ ਜਿਵੇਂ ਜਾਕੇ ਹੁਣੇ ਸਿੰਘਾਂ ਨੂੰ ਧੂਹ ਲਿਆਉਣਗੇ ਪਰ ਰਾਡੂ ਤਾਂ ਉਨਾਂ ਕੋਲ ਸਿੰਘਾਂ ਦੀਆਂ ਸਿਫਤਾਂ ਹੀ ਕਰੀ ਜਾਵੇ।ਉਸਨੇ ਪੱਤਰਕਾਰਾਂ ਜਾਂ ਪ੍ਰੈਸ ਮੂਹਰੇ ਸਿੰਘਾਂ ਖਿਲਾਫ ਇਕ ਵੀ ਲਫਜ਼ ਨਾ ਬੋਲਿਆ ਜਿਸਦੇ ਆਧਾਰ ਤੇ ਮੀਡੀਆਂ ਜਾਂ ਹਕੂਮਤ ਸਿੰਘਾਂ ਖਿਲਾਫ ਭੰਡੀ ਪ੍ਰਚਾਰ ਕਰ ਸਕੇ।
ਰਾਡੂ ਦੀ ਇਕ ਫ਼ੋਟੋ ਉਹਨੀਂ ਦਿਨੀਂ ਅਖ਼ਬਾਰਾਂ ਵਿਚ ਛਪਦੀ ਰਹੀ, ਜਿਸ ਵਿਚ ਉਸ ਦੇ ਨਾਲ਼ ਭਾਈ ਮਨਜਿੰਦਰ ਸਿੰਘ ਈਸੀ ਤੇ ਭਾਈ ਦਇਆ ਸਿੰਘ ਲਹੌਰੀਆ ਬੈਠੇ ਹਨ। ਰਾਡੂ ਕਾਂਡ ਨੇ ਸਿੰਘਾਂ ਦੀ ਧਾਂਕ ਪਾ ਦਿੱਤੀ ਤੇ ਇਹੋ ਜਿਹੇ ਤਰਾਨੇ ਗੂੰਜੇ:
ਹੁਣ ਤਾਂ ਯਾਰੋ ਗੌਰਮਿੰਟ ਦੇ ਬੁਰਜ ਕਿਲ੍ਹੇ ਦੇ ਢਹਿ ਗਏ।
ਦਿੱਲੀ 'ਚੋਂ ਅਗਵਾ ਕਰਕੇ ਸਿੰਘ ਰਾਜਦੂਤ ਨੂੰ ਲੈ ਗਏ।
ਰੋਮਾਨੀਆ ਵਿਚ ਰਿਬੈਰੋ 'ਤੇ ਹਮਲਾ
ਓਧਰ ਇਸੇ ਦੌਰਾਨ ੨੦ ਅਗਸਤ ੧੯੯੧ ਨੂੰ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਸਿੰਘਾਂ ਨੇ ਰੁਮਾਨੀਆ ਵਿਚ ਬੁੱਚੜ ਰਿਬੈਰੋ 'ਤੇ ਹਮਲਾ ਕਰ ਕੇ ਉਸ ਨੂੰ ਫੱਟੜ ਕਰ ਦਿੱਤਾ। ਇਸ ਮੌਕੇ ਭਾਈ ਜੁਗਰਾਜ ਸਿੰਘ ਸਮਾਲਸਰ ਸ਼ਹੀਦ ਹੋ ਗਏ ਸਨ ਪਰ ਭਾਈ ਜਸਵਿੰਦਰ ਸਿੰਘ ਬਿੱਟੂ ਵਾਸੀ ਰਕਬਾ ਜ਼ਿਲ੍ਹਾ ਲੁਧਿਆਣਾ ਤੇ ਭਾਈ ਪ੍ਰਗਟ ਸਿੰਘ ਗ੍ਰਿਫ਼ਤਾਰ ਹੋ ਗਏ, ਜਿਨ੍ਹਾਂ ਨੂੰ ਮਗਰੋਂ ੧੦ ਸਾਲ ਦੀ ਸਜ਼ਾ ਹੋ ਗਈ ਸੀ।
ਰਿਬੈਰੋ ਉੱਤੇ ਹਮਲੇ ਅਤੇ ਰਾਡੂ ਦੇ ਅਗਵਾ ਵਿਚ ਕੋਈ ਕੜੀ ਹੈ ਜਾਂ ਨਹੀਂ, ਇਹ ਇਕ ਸੁਭਾਵਿਕ ਪ੍ਰਸ਼ਨ ਹੈ, ਪਰ ਇਸ ਬਾਰੇ ਖ਼ਾਲਿਸ

Gurjap Dhesi: on Thu 18 Jul 2013 09:59:59 AM MDT

Toward the later stages of the armed movement, the Khalistan Liberation Force was putting up its final stand and their actions were growing more and more daring and innovative, resulting in sleepless nights for those sitting at the Central government throne in Delhi. In these days the name of Dr Pritam Singh Sekhon frequently featured in the headlines of the daily newspapers.

Dr Pritam Singh Sekhon was born in 1959 to Sardar Ajaib Singh and Mata Gurnam Kaur in village Dulma Khurd, Tehsil Malerkotla, District Sangrur. Bhai Sahib was the youngest of 5 children (with 4 elder sisters). Bhai Sahib gets his title “Doctor Sekhon” as he had completed a course in veterinary science from Punjab Agricultural University, Ludhiana where Bhai Daljit Singh Bittu was also a student. Dr Sekhon was later employed as a Veterinary Surgeon at Verka in Amritsar district before joining the freedom struggle. It is often asked what made such bright, intellectual, professional and forward thinking Sikhs take up arms and tread on the arduous path ahead, instead of pursuing their careers and fulfilling their prosperous futures.

In Dr Pritam Singh Sekhon’s case, a Doctor from a wealthy background, it was not much different to the example of a poor Sikh villager and much like thousands of others, it was the 1984 Indian army assault on Sri Harmandir Sahib. The impact of the attack had a profound effect on Dr Sekhon, comparing it to previous events in Sikh history such as the Ahmed Shah Abdali attack on Sri Harmandir Sahib and the Sikh Nation. Dr Sekhon knew the only way to punish those responsible and prevent future atrocities, was to pick up arms and participate in the Sikh freedom movement.

After meeting with other leaders of the Khalistan movement, Dr Sekhon became fully pledged to the cause. Many Sikh freedom fighters visited his accommodations regularly, where deep and serious talks began to take place. After this he became acquainted with Bhai Daljeet Singh Bittu, Shaheed General Labh Singh and Bhai Paramjit Singh Panjwar as well as many others.

Dr Pritam Singh Sekhon fully entered the Khalistan movement and very soon “Sekhon Sekhon” was on the lips of people all over Punjab. The militant actions planned and carried out by Dr Sekhon were hot topics in colleges, universities and villages across Punjab. The legendary status of Dr Sekhon was as such that people of Punjab often made requests to known associates of his for just a glimpse of this brave General.

The police first suspected Dr Sekhon’s activities in 1988 when he was connected to the assassination of a corrupt anti-Sikh MP, Satpal Prashar. Conducting their investigations the police and intelligence agencies came to realise that Dr Sekhon was an active member of the Khalistan Liberation Force. He had completed this action having concealed the gun in bedclothes and was often jokingly teased by his comrades about it.

Dr Sekhon was very close to Bhai Paramjit Singh Panjwar (KCF), Bhai Daljit Singh Bittu (SSF), Shaheed, and Bhai Gurjant Singh Budhsinghwala (KLF) and also worked alongside Shaheeds such as Bhai Mathra Singh, Bhai Kanwarjit Singh Sultanwind, Bhai Harjinder Singh Jinda and Bhai Charanjit Singh Channi.
Dr Pritam Singh Sekhon spoke very little and refrained from making public announcements or issuing press releases, personal glory was not on Dr Sekhon’s agenda. This was re-iterated by many who spent time with him and also by the assistant editor of Punjabi Tribune, Karamjit Singh who had the opportunity of meeting Dr Sekhon. Karamjit Singh writes: “Dr Sekhon was one of those special Khadku’s whom can be counted on one hand, who without any hunger for fame would silently work toward achieving their goal.”

Dr Pritam Singh Sekhon spent a lot of his time isolated in Simran, he could sit for seven to eight hours in one sitting in the boiling hot summer, unaffected by the heat, and would recite Gurbani. Those who had the opportunity to meet Bhai Sahib were often left astonished that this kind-hearted, soft spoken and humble person was described as one of the most dangerous Generals of the Khalistan movement.

Dr Pritam Singh Sekhon was tall 6’ 2” and had a very good build. He used to regularly exercise and was physically very fit. Dr Sahib used to encourage the other Singh‘s to train and encouraged weight lifting. He would say, “If I slapped someone they would never get up again!” Dr Sekhon was an action-oriented man, whose actions on the battlefield spoke volumes and it was due to these traits that he was immensely popular amongst all militant groups as well as the masses of Punjab.

Elimination of Major BN Kumar
In September 1988 the state of Punjab faced a flood crisis and to make matters worse the Bhakra Dam gates were intentionally opened, releasing water from the reservoir. More than 600 people were killed in the flooding, which displaced tens of thousands more, destroyed crops and farm machinery worth millions of pounds in India’s most prosperous state, Punjab. Furthermore there were threats that such action, to open the Bhakra Dam gates could be repeated on a larger scale to wipe out the Sikh population of the area in retaliation to growing popularity and success of the Sikh freedom movement against the government. The Jhujaru Singh’s held Major General B.N. Kumar, the army appointed chairman of Bhakra Beas Management Board (BBMB) personally responsible and put him to justice just one month later. Dr Pritam Singh Sekhon led the unit of Singhs responsible and was credited for this action.

Rajiv Longowal accord
On July 23, 1985 the Akali leaders had betrayed the Sikh quam by signing the Rajiv-Longowal accord, which was a watered down version of the Anandpur Sahib Resolution. Sant Jarnail Singh Bhindranwale had repeatedly stated in his speeches, if any Sikh leader accepts any sort of deal offered by the government, which was anything less than the demands of the Anandpur Sahib Resolution, that leader should not be associated with. The words of Sant Jarnail Singh were still echoing in the minds of the Sikh youth, and within 25 days of signing the accord, traitor Harchand Longowal was finished by Bhai Gian Singh and Bhai Harwinder Singh Billa.

Another key figure in this treacherous deal was the former Finance Minister Balwant ‘Ladoo’, it was now his turn to pay for his betrayal. As soon as the Khalistan Liberation Force formed in late 1986, Balwant ‘Ladoo’ made his way onto the hit list. According to an article in Awaze Kaum (Jan 1986), “Khalistan Liberation Force issued a statement in which they said the killers of Sikh youth who are also responsible for disrespecting places of worship, Surjit Barnala, Balwant Ladoo and Julio Francis Rebeiro have been declared wanted by the Sarkar-e-Khalsa.” The statement was signed by Bhai Aroor Singh, Bhai Manjit Singh Khujala, Bhai Avtar Singh Brahma, Bhai Durga Singh and Bibi Bhag Kaur.

The day finally came, on July 10, 1990 at 2pm between sector 20 and sector 30 in Chandigarh. A white Maruti carrying four Jhujarus of the Khalistan Liberation Force, including Dr Sekhon, parked up alongside the minister’s car. The Singh Soorme jumped out like lions and opened fire using AK-47’s which resulted in the death of Balwant ‘Ladoo’. This action shook the central government because they were surprised that the Khalistani’s managed to assassinate him in broad daylight.

Whilst Dr Sekhon was serving in the movement the police targeted his family increasingly as his reputation grew. Bhai Pritam Singh’s mother, sisters, brother in law and many other relatives were also continually harassed and tortured by the security forces, this was a tactic used in order to test Bhai Sahib’s resilience. However, Bhai Sahib remained steadfast and did not retract an inch from his resolve. Bhai Sahib had surrendered himself to Sri Guru Gobind Singh Ji, the father of the Sikh faith. Bhai Sahib’s number one priority remained with the progress of the Sikh Nation and considered all others secondary to his mission. This was echoed in Dr Sekhon’s words to his sister before going underground “Upon taking Amrit this head was offered to the Guru, the body belongs to the Sikh Nation, to sacrifice mind and body is now my duty’

During this time, Bhai Harjinder Singh Jinda and Bhai Sukhdev Singh Sukha were also to be given the death penalty. Bhai Gurjant Singh knew that the Panth could not afford to lose such diamonds as these two Singhs and they had to be saved by any means necessary. Even though they belonged to Khalistan Commando Force, Bhai Gurjant Singh decided that they had to be released and had made plans to kidnap a high rank member of the Congress party. However, when a message was sent to Bhai Jinda and Bhai Sukha about the plan, they sent a message back to Bhai Gurjant Singh that they were grateful for his dedication to the struggle, but they wanted to give Shaheedi just as Bhai Taru Singh Ji had done for the benefit of the Panth.

Liviu Radu
The Khalistan Liberation Force had established itself as one the most active freedom fighter groups in India. The Singhs realised that that they had to do something big to gain international media coverage of the atrocities that were being carried out upon the Sikhs. They did not want to do something that could damage the movement but needed an action that could get the right attention. If they kidnapped an Indian it would not get the coverage needed, so that they had to find someone who was an important figure but from abroad. Furthermore, Bhai Jaswinder Singh and Bhai Pargat Singh had been arrested in Romania for the attempted assassination of former Punjab DGP Julio Francis Rebeiro and the Singhs wanted to secure their release. The Romanian Ambassador, Liviu Radu, was the perfect target as the Singhs realised that only a foreign dignitary would be honest enough to convey their message once released.

The one advantage they had was their “Engineering Cell”. The cell would plan highly risky and dangerous missions and would be in charge of the planning and execution of the difficult mission that lay ahead of them. On the 9th October 1991 at 8.10am, the Khalistan Liberation Force under the command of Jathedar Gurjant Singh kidnapped the Romanian Ambassador, Liviu Radu. Radu was on his way to the Romanian embassy office at Vasant Vihar in Delhi in his black Dacia sedan car. He was abducted a quarter of a mile from his home by Dr Sekhon, Bhai Navneet Singh Kaddian and three other Jujharoos.

Whilst Radu was in the care of the Khalistan Liberation Force, he explained that he suffered from heart problems and required his medication. The Singhs were concerned for Radu’s health and sent
Bhai Devpal Singh MA to make phone call to Radu’s wife to find out what medication he took. Bhai Devpal Singh MA was surrounded by the Police whilst making the call from a Delhi phone booth to the Radu’s residence. Upon his apprehension, he produced a revolver and began shooting at the Police to secure his escape. In the encounter that entailed, Bhai Devpal Singh MA joined the Shaheeds of the Khalsa Panth.

The Singhs never kept Radu in the same place for more than six days and they made sure armed guards kept watch twenty four hours a day. Whilst moving him, Radu would be blind folded but never harmed.

The Khalistan Liberation Force made sure they treated Radu well. In the circumstances, he became more like a friend to the Singhs than a hostage, and they started to call him “Uncle”. This is the compassion of the Khalsa, they would try and meet his every need, bringing him English newspapers to read and even a television to watch to pass time. This was later reiterated by Radu in his press conference. At night, the Singhs would always bring him warm milk, after drinking it, they would say “Uncle, more milk?” and he would laugh and say “Hanji”. Radu started to befriend the Singhs and even started to speak Panjabi.

Dr Pritam Singh Sekhon, who was one of the masterminds of the “Engineering Cell” was fluent in speaking English, and would speak to Radu for hours on end normally until midnight. He once even introduced Radu to Bhai Gurjant Singh Budhsinghwala and explained that this was their Chief. Dr Pritam Singh educated Radu about the Khalistan movement, the broken promises given to the Sikhs, the 1984 Holocaust, the genocide on the Sikhs and of the rapes and torture that was taking place on innocent civilians throughout India. Radu became distraught by what India was doing and could not understand why the international community was ignoring the plight of the Sikhs.

At the same time, the Indian government had already started spreading fabricated stories and propaganda against the Singhs. Government sanctioned gangs had been tasked with discrediting the popularity of the Singhs. The government controlled media called the Singhs “vicious terrorists” and said they had already killed Radu. At this point the Khalistan Liberation Force released a photo with Radu showing him alive.

From the outset, the Khalistan Liberation Force had no intention of killing Radu. However, the Indian government had no value for Radu let alone those of the Singh’s on death row. Radu himself realised that if anyone wanted him dead, it wasn’t the Singhs but the Indian government. It would be in India’s advantage if he was killed as they could then demonise the Jujharu’s. Radu started to become worried but Dr Pritam Singh reassured him and said “We will die, but we will never let you die”.

Many thought Radu had been killed but he was released unharmed on 26 November 1991. When he was released, Radu had a small beard and had tied a turban. On reaching his residence, the guard did not at first recognise him and was shocked because he looked like a Sikh. Only on producing his ID card was it that the guard realised that it really was Radu.

In a public press conference Radu said;
“The freedom fighters that kidnapped me treated me very well, they made sure I had no problems and never threatened to kill me.”

When asked, if he was grateful to anyone he replied;
“I am thankful to everyone but especially to those freedom fighters. Whatever is being spread about them is false. They looked after my health. I am a heart patient and they made sure I received all my medication. They bought me newspapers to read and even provided a television to pass time. They would always speak to me. They would cook me nice food.”

At this point his wife, Katrina Radu laughed and said;
“He was thin before staying with the freedom fighters. He has now got a belly!”

Radu carried on and said;
“I cannot say that the people that kidnapped me are terrorists. They are just fighting for their freedom. They want freedom for their people. They do not want to take any ones freedom away from them. These freedom lighters are always meditating on God and ask for the benefit of all in their daily prayers.”

It was a massive victory for the Khalsa Panth to keep Radu for 48 days and get the media coverage the Sikhs needed. India had spread so much hate and propaganda about the Singhs, but here was Radu and his family thanking the Khalistan Liberation Force. The Indian government had been embarrassed throughout the worldwide media. It thought that by not meeting the demands of the Singhs, India had won, but instead the Khalistan Liberation Force had been one step ahead of India and their master plan to gain coverage global media coverage of the brutal genocide being carried on the Sikhs had been a success. After his release Radu wanted to go back Romania, as he no longer felt safe in India. This was not because of the Singhs but because he felt the malicious Indian government would too kill him in a fake encounter.

Chief of Khalistan Liberation Force
After the Shaheedi of Bhai Gurjant Singh Ji, Dr Sekhon was appointed the Jathedar of KLF. He re-arranged the Khalistan Liberation Force into smaller cells. These would only have four or five members; the cells would continue to work under the command of Dr Sekhon but there was to be little communication between the cells. This made it near impossible for the cells to be infiltrated and ensured the safety of each cell, should a member be arrested he would have no further information to reveal on the other active cells. The struggle for justice continued following the Shaheedi of many top ranked Singhs in the movement with the Khalistan Liberation Force remaining one of the strongest and most active even in the final stages.

Other action of Dr Sekhon
The elimination of Judge R.P Gaind who paid to have innocent Sikhs killed, issued harsh sentences to them and granted police remand without any sufficient evidence.

The Thanedar of Sadar who had the blood of Sikhs on his hands was duly punished. At first Dr Sekhon set fire to a shop as a decoy and upon the arrival of the Thanedar he was gunned down on the spot.

Shiv Sena leader Jagdish Tanghri who was given protection by the government was admitted to the top floor of Dayanand Medical Hospital for treatment. Dr Sekhon along with two other Singhs entered the hospital, disguised as Doctors on the pretence of bringing in a patient. They reached the top floor and eliminated the Shiv Sena leader. They then calmly made their exit along with the assault rifles grabbed from the leader’s bodyguards.

In 1993, Dr Pritam Singh Sekhon went to America to drop off his wife and son to safety. Whilst he was away Bhai Navneet Singh Kaddian was appointed acting General of the Khalistan Liberation Force. Dr Sekhon had settled his family abroad and was ready to return to the battlefield. The KLF Singhs persuaded Dr Sekhon not to return to Punjab because the terrorist Indian government had intensified its search for the last of the Khalistani Generals. The Singhs felt his leadership skills were too important so he continued to command the Khalistan Liberation Force from a neighbouring country of India.

According to Christine Fair, the author of Urban Battlefields of South Asia:
“The KLF was responsible for a number of innovations. It preferred using vehicles with more space for transporting weapons and explosives that could easily be concealed: The Ambassador car was a weapon of choice. Among their cadres was an expert in bomb construction. The KLF took advantage of India’s geography to operate and would coordinate its actions by phone in places as remote as Gujarat and Maharashtra. As the KLF was a well-educated group, it developed a coded communications system for communication both within and outside the country.”

Dr Pritam Singh Sekhon commanded the Khalistan Liberation Force with great valour and humility. Due to his intelligence the KLF managed to continue its armed struggle, even during the dark days of the evil Chief Minister Beanta’s regime. The KLF continued the armed struggle for independence under Dr Sekhon’s leadership until the late 90’s. Dr Sekhon breathed his last breath in March 1999 and went down in history as one of the most intelligent Khalistani freedom fighters. If his contribution to the war on terrorism committed by the Indian government was to be defined by one word, it would be MASTERMIND.

Add a comment:

*Name:
*E-Mail:
*Required fields


Subscribe to comments RSS Feed
RSS RSS Feed | Archive View | Powered by zenPHOTO